ਸੁਮਿਤ ਨਾਲ ਟੈਨਿਸ ਰੈਂਕਿੰਗ ਦੇ ਟਾਪ-100 ’ਚੋਂ ਬਾਹਰ

ਨਵੀਂ ਦਿੱਲੀ– ਭਾਰਤ ਦੇ ਚੋਟੀ ਦੇ ਸਿੰਗਲਜ਼ ਖਿਡਾਰੀ ਸੁਮਿਤ ਨਾਗਲ 16 ਅੰਕ ਗਵਾਉਣ ਕਾਰਨ ਵਿਸ਼ਵ ਰੈਂਕਿੰਗ ਵਿਚ ਟਾਪ-100 ਵਿਚੋਂ ਬਾਹਰ ਹੋ ਗਿਆ ਹੈ। ਨਾਗਲ ਏ. ਟੀ. ਪੀ. ਦੀ ਤਾਜਾ ਵਿਸ਼ਵ ਰੈਂਕਿੰਗ ਵਿਚ ਤਿੰਨ ਸਥਾਨ ਹੇਠਾਂ 101ਵੇਂ ਸਥਾਨ ’ਤੇ ਖਿਸਕ ਗਿਆ ਹੈ। ਪਿਛਲੇ ਸਾਲ ਇਸ ਹਫਤੇ ਨਾਗਲ ਨੇ ਇਕ ਕੁਆਲੀਫਾਇਰ ਦੇ ਰੂਪ ਵਿਚ ਚੇਨਈ ਚੈਲੰਜਰ ਦੇ ਸੈਮੀਫਾਈਨਲ ਵਿਚ ਪਹੁੰਚਣ ਕਾਰਨ 41 ਅੰਕ ਹਾਸਲ ਕੀਤੇ ਸਨ। ਨਾਗਲ ਨੂੰ ਇਨ੍ਹਾਂ ਅੰਕਾਂ ਦਾ ਬਚਾਅ ਕਰਨਾ ਸੀ ਪਰ ਉਹ ਪਿਛਲੇ ਹਫਤੇ ਬੈਂਗਲੁਰੂ ਓਪਨ ਵਿਚ ਸਿਰਫ 25 ਅੰਕ ਹੀ ਹਾਸਲ ਕਰ ਸਕਿਆ।

Add a Comment

Your email address will not be published. Required fields are marked *