ਰਸ਼ਮਿਕਾ ਮੰਦਾਨਾ ਡੀਪਫੇਕ ਵੀਡੀਓ ਮਾਮਲੇ ‘ਚ ਦਰਜ ਹੋਈ FIR ਦਰਜ

ਨਵੀਂ ਦਿੱਲੀ : ਰਸ਼ਮਿਕਾ ਮੰਦਾਨਾ ਦੇ ਏਆਈ ਦੁਆਰਾ ਤਿਆਰ ਕੀਤੇ ਗਏ ਡੀਪਫੇਕ ਵੀਡੀਓ ਨੂੰ ਲੈ ਕੇ ਹੰਗਾਮਾ ਹੋਣ ਤੋਂ ਬਾਅਦ ਦਿੱਲੀ ਪੁਲਸ ਨੇ ਇਸ ਮਾਮਲੇ ਵਿੱਚ ਐੱਫਆਈਆਰ ਦਰਜ ਕੀਤੀ ਹੈ। ਦਿੱਲੀ ਪੁਲਸ ਮੁਤਾਬਕ ਇਸ ਸਬੰਧ ਵਿੱਚ ਪੀਐੱਸ ਸਪੈਸ਼ਲ ਸੈੱਲ, ਦਿੱਲੀ ਪੁਲਸ ਵਿੱਚ ਆਈਪੀਸੀ, 1860 ਦੀ ਧਾਰਾ 465 ਅਤੇ 469 ਅਤੇ ਆਈਟੀ ਐਕਟ, 2000 ਦੀ ਧਾਰਾ 66 ਸੀ ਅਤੇ 66-ਈ ਤਹਿਤ ਇਕ ਐੱਫਆਈਆਰ ਦਰਜ ਕੀਤੀ ਗਈ ਹੈ। ਪੁਲਸ ਨੇ ਕਿਹਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਡੀਪਫੇਕ ਇਕ ਡਿਜੀਟਲ ਵਿਧੀ ਹੈ, ਜਿੱਥੇ ਯੂਜ਼ਰ ਏਆਈ ਟੈਕਨਾਲੋਜੀ ਦੀ ਵਰਤੋਂ ਕਰਕੇ ਇਕ ਵਿਅਕਤੀ ਦੇ ਚਿਹਰੇ ਨੂੰ ਦੂਜੇ ਵਿਅਕਤੀ ਨਾਲ ਬਦਲ ਸਕਦਾ ਹੈ। ‘ਪੁਸ਼ਪਾ’, ‘ਮਿਸ਼ਨ ਮਜਨੂੰ’ ਅਤੇ ਆਉਣ ਵਾਲੀ ‘ਐਨੀਮਲ’ ਵਰਗੀਆਂ ਫ਼ਿਲਮਾਂ ਵਿੱਚ ਆਪਣੀਆਂ ਭੂਮਿਕਾਵਾਂ ਲਈ ਮਸ਼ਹੂਰ ਰਸ਼ਮਿਕਾ ਮੰਦਾਨਾ ਨੇ ਆਪਣੀ ਡੀਪਫੇਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਟੈਕਨਾਲੋਜੀ ਦੀ ਦੁਰਵਰਤੋਂ ‘ਤੇ ਚਿੰਤਾ ਜ਼ਾਹਿਰ ਕੀਤੀ ਸੀ।

ਰਸ਼ਮਿਕਾ ਨੇ ਵੀਡੀਓ ਨੂੰ ਸ਼ੇਅਰ ਨਹੀਂ ਕੀਤਾ ਪਰ ਇਕ ਪੋਸਟ ਲਿਖਦਿਆਂ ਕਿਹਾ ਸੀ, ‘‘ਮੈਨੂੰ ਇਹ ਸ਼ੇਅਰ ਕਰਦਿਆਂ ਬਹੁਤ ਦੁੱਖ ਹੋ ਰਿਹਾ ਹੈ ਕਿ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਮੇਰੀ ਡੀਪਫੇਕ ਵੀਡੀਓ ਨੇ ਮੈਨੂੰ ਦੁਖੀ ਕੀਤਾ ਹੈ। ਈਮਾਨਦਾਰੀ ਨਾਲ ਕਹਾਂ ਤਾਂ ਇਸ ਤਰ੍ਹਾਂ ਦੀ ਗੱਲ ਮੇਰੇ ਲਈ ਬਹੁਤ ਖ਼ਤਰਨਾਕ ਹੈ। ਮੈਂ ਡਰੀ ਹੋਈ ਹਾਂ ਪਰ ਮੈਂ ਇਹ ਵੀ ਨੋਟ ਕਰਨਾ ਚਾਹੁੰਦੀ ਹਾਂ ਕਿ ਇਹ ਮੇਰੇ ਨਾਲ ਹੋਇਆ ਹੈ, ਇਹ ਕਿਸੇ ਨਾਲ ਵੀ ਹੋ ਸਕਦਾ ਹੈ ਤੇ ਇਹ ਵਿਅਕਤੀ ਨੂੰ ਬਹੁਤ ਦੁਖੀ ਕਰਦਾ ਹੈ। ਮੈਂ ਹੈਰਾਨ ਹਾਂ ਕਿ ਲੋਕ ਕਿਵੇਂ ਤਕਨੀਕ ਦੀ ਦੁਰਵਰਤੋਂ ਕਰ ਰਹੇ ਹਨ।’’

Add a Comment

Your email address will not be published. Required fields are marked *