ਖੜਗੇ ਨੇ ਮੁਕਾਇਆ ਰਾਜਸਥਾਨ ਕਾਂਗਰਸ ਦਾ ਰੇੜਕਾ, ਇਕਜੁੱਟ ਹੋ ਕੇ ਚੋਣ ਲੜਣਗੇ ਗਹਿਲੋਤ ਤੇ ਪਾਇਲਟ

ਨਵੀਂ ਦਿੱਲੀ : ਕਾਂਗਰਸ ਨੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਦੇ ਨਾਲ ਪਾਰਟੀ ਪ੍ਰਧਾਨ ਮੱਲੀਕਾਰਜੁਨ ਖੜਗੇ ਤੇ ਸਾਬਕਾ ਮੁਖੀ ਰਾਹੁਲ ਗਾਂਧੀ ਦੀ ਮਾਰਥਨ ਮੀਟਿੰਗ ਤੋਂ ਬਾਅਦ ਸੋਮਵਾਰ ਨੂੰ ਕਿਹਾ ਕਿ ਦੋਵੇਂ ਆਗੂ ਆਉਣ ਵਾਲੀਆਂ ਵਿਧਾਨਸਭਾ ਚੋਣਾਂ ਇਕਜੁੱਟ ਹੋ ਕੇ ਲੜਣ ‘ਤੇ ਸਹਿਮਤ ਹਨ ਤੇ ਉਨ੍ਹਾਂ ਵਿਚਲੇ ਮੁੱਦਿਆਂ ਦਾ ਹੱਲ ਹਾਈ ਕਮਾਨ ਕਰੇਗੀ। 

ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇ.ਸੀ. ਵੇਣੁਗੋਪਾਲ ਨੇ ਇਹ ਵੀ ਕਿਹਾ ਕਿ ਗਹਿਲੋਤ ਤੇ ਪਾਇਲਟ ਪਾਰਟੀ ਦੇ ਪ੍ਰਸਤਾਅ ‘ਤੇ ਸਹਿਮਤ ਹੋ ਗਏ ਹਨ। ਹਾਲਾਂਕਿ, ਉਨ੍ਹਾਂ ਨੇ ਇਸ ਬਾਰੇ ਕੋਈ ਬਿਓਰਾ ਨਹੀਂ ਦਿੱਤਾ। ਖੜਗੇ ਦੀ ਰਿਹਾਇਸ਼ ‘ਤੇ ਹੋਈ 4 ਘੰਟਿਆਂ ਦੀ ਮੀਟਿੰਗ ਵਿਚ ਗਹਿਲੋਤ ਤੇ ਪਾਇਲਟ ਵੱਖੋ-ਵੱਖਰੇ ਸਮੇਂ ‘ਤੇ ਪਹੁੰਚੇ। ਗਹਿਲੋਤ ਸ਼ਾਮ ਤਕਰੀਬਨ 6 ਵਜੇ ਖੜਗੇ ਦੀ ਰਿਹਾਇਸ਼ ‘ਤੇ ਆਏ ਤੇ ਉਨ੍ਹਾਂ ਦੇ ਤਕਰੀਬਨ 2 ਘੰਟੇ ਬਾਅਦ ਪਾਇਲਟ ਉੱਥੇ ਪਹੁੰਚੇ। ਗਹਿਲੋਤ ਤੇ ਪਾਇਲਟ ਕਾਂਗਰਸ ਦੇ ਸੰਗਠਨ ਜਨਰਲ ਸਕੱਤਰ ਦੇ ਨਾਲ ਮੀਡੀਆ ਨਾਲ ਮੁਖ਼ਾਤਬ ਹੋਏ। 

ਲੰਬੇ ਸਮੇਂ ਬਾਅਦ ਦੋਵੇਂ ਆਗੂ ਇਕੱਠੇ ਮੀਡੀਆ ਸਾਹਮਣੇ ਨਜ਼ਰ ਆਏ। ਮੀਟਿੰਗ ਤੋਂ ਬਾਅਦ ਵੇਣੁਗੋਪਾਲ ਨੇ ਪੱਤਰਕਾਰਾਂ ਨੂੰ ਕਿਹਾ, “ਰਾਜਸਥਾਨ ਵਿਧਾਨਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅਸ਼ੋਕ ਗਹਿਲੋਤ ਤੇ ਸਚਿਨ ਪਾਇਲਟ ਨਾਲ ਵਿਚਾਰ ਵਟਾਂਦਰਾ ਕੀਤਾ। ਅਸੀਂ ਫ਼ੈਸਲਾ ਕੀਤਾ ਹੈ ਕਿ ਕਾਂਗਰਸ ਇਕਜੁੱਟ ਹੋ ਕੇ ਇਹ ਚੋਣ ਲੜੇਗੀ। ਦੋਵੇਂ ਆਗੂ (ਗਹਿਲੋਤ ਤੇ ਪਾਇਲਟ) ਇਸ ਗੱਲ ‘ਤੇ ਸਹਿਮਤ ਹਨ ਕੇ ਕਾਂਗਰਸ ਨੂੰ ਇਕਜੁੱਟ ਹੋ ਕੇ ਚੋਣ ਮੈਦਾਨ ਵਿਚ ਉਤਰਣਾ ਚਾਹੀਦਾ ਹੈ ਤੇ ਰਾਜਸਥਾਨ ਵਿਚ ਅਸੀਂ ਚੋਣ ਜ਼ਰੂਰ ਜਿੱਤਾਂਗੇ। 

Add a Comment

Your email address will not be published. Required fields are marked *