ਤ੍ਰਿਪੁਰਾ ਦੇ ਸਾਬਕਾ CM ਬਿਪਲਬ ਕੁਮਾਰ ਦੇਵ ਦੇ ਘਰ ਨੂੰ’ਹਮਲਾਵਰਾਂ ਨੇ ਲਾਈ ਅੱਗ
January 4, 2023
ਤ੍ਰਿਪੁਰਾ ‘ਚ ਸਾਬਕਾ ਸੀ.ਐੱਮ ਵਿਪਲਬ ਕੁਮਾਰ ਦੇਵ ਦੇ ਘਰ ‘ਤੇ ਹਮਲਾ ਹੋਇਆ ਹੈ। ਹਮਲੇ ਦਾ ਦੋਸ਼ ਭਾਰਤੀ ਕਮਿਊਨਿਸਟ ਪਾਰਟੀ-ਮਾਰਕਸਵਾਦੀ (ਸੀ.ਪੀ.ਐੱਮ.) ਦੇ ਵਰਕਰਾਂ ‘ਤੇ ਲਗਾਇਆ ਗਿਆ ਹੈ। ਜਾਣਕਾਰੀ ਮੁਤਾਬਕ ਕਥਿਤ ਸੀ.ਪੀ.ਐੱਮ ਵਰਕਰਾਂ ਨੇ ਸਾਬਕਾ ਸੀ.ਐੱਮ ਦੇ ਜੱਦੀ ਘਰ ਨੂੰ ਅੱਗ ਲਗਾ ਦਿੱਤੀ। ਕੁਝ ਹੀ ਦੇਰ ‘ਚ ਅੱਗ ਸਾਰੇ ਘਰ ‘ਚ ਫੈਲ ਗਈ।
ਦੱਸਿਆ ਜਾ ਰਿਹਾ ਹੈ ਕਿ ਵਿਪਲਬ ਦੇਵ ਦੇ ਜੱਦੀ ਘਰ ‘ਚ ਕੋਈ ਨਹੀਂ ਰਹਿੰਦਾ। ਵਿਪਲਬ ਕੁਮਾਰ ਦੇਵ ਸਾਲ 2018 ਤੋਂ 2022 ਤਕ ਤ੍ਰਿਪੁਰਾ ਦੇ ਮੁੱਖ ਮੰਤਰੀ ਰਹੇ ਹਨ। ਦੱਸ ਦੇਈਏ ਕਿ ਤ੍ਰਿਪੁਰਾ ਵਿਚ ਇਸ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਅਜਿਹੇ ‘ਚ ਸਰਦੀ ਦੇ ਮੌਸਮ ‘ਚ ਤ੍ਰਿਪੁਰਾ ਦਾ ਸਿਆਸੀ ਪਾਰਾ ਚੜ੍ਹ ਗਿਆ ਹੈ।