ਜੇਲ੍ਹ ਤੋਂ ਅਦਾਲਤ ’ਚ ਪੇਸ਼ੀ ’ਤੇ ਲਿਆਂਦੇ ਸੋਨੂੰ ਠੂਠਾ ਤੋਂ ਮਿਲਿਆ ਚਿੱਟਾ

ਜਲੰਧਰ – ਜੇਲ੍ਹ ਤੋਂ ਕੋਰਟ ਵਿਚ ਪੇਸ਼ੀ ’ਤੇ ਲਿਆਂਦੇ ਅਮਨ ਨਗਰ ਦੇ ਸੋਨੂੰ ਉਰਫ ਠੂਠਾ ਤੋਂ ਚਿੱਟਾ ਮਿਲਣ ਤੋਂ ਬਾਅਦ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸੋਨੂੰ ਦਾ ਨਜ਼ਦੀਕੀ ਰਿਸ਼ਤੇਦਾਰ ਕੋਰਟ ਕੰਪਲੈਕਸ ਵਿਚ ਉਸਨੂੰ ਚਿੱਟਾ ਫੜਾ ਗਿਆ ਸੀ। ਥਾਣਾ ਨਵੀਂ ਬਾਰਾਦਰੀ ਦੇ ਪੁਲਸ ਨੇ ਸੋਨੂੰ ਨੂੰ ਗ੍ਰਿਫ਼ਤਾਰ ਕਰ ਕੇ ਉਸ ਨੂੰ ਰਿਮਾਂਡ ’ਤੇ ਲਿਆ ਹੈ।

ਥਾਣਾ ਨਵੀਂ ਬਾਰਾਦਰੀ ਦੇ ਐੱਸ. ਐੱਚ. ਓ. ਰਵਿੰਦਰ ਕੁਮਾਰ ਨੇ ਦੱਸਿਆ ਕਿ ਜੇਲ ਵਿਚ ਬੰਦ ਸੋਨੂੰ ਠੂਠਾ ਨੂੰ ਇਕ ਕੇਸ ਵਿਚ ਜੇਲ੍ਹ ਤੋਂ ਕੋਰਟ ਵਿਚ ਲਿਆਂਦਾ ਗਿਆ ਸੀ। ਇਸੇ ਦੌਰਾਨ ਉਸਨੂੰ ਕੋਈ ਚਿੱਟਾ (ਹੈਰੋਇਨ) ਫੜਾ ਗਿਆ। ਕੋਰਟ ਵਿਚ ਤਲਾਸ਼ੀ ਦੌਰਾਨ ਸੋਨੂੰ ਠੂਠਾ ਦੀ ਜੇਬ ਵਿਚੋਂ 35 ਗ੍ਰਾਮ ਹੈਰੋਇਨ ਮਿਲੀ, ਜਿਸ ਤੋਂ ਬਾਅਦ ਕੋਰਟ ਕੰਪਲੈਕਸ ਦੇ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ। ਕੋਰਟ ਕੰਪਲੈਕਸ ਪਹੁੰਚਣ ਤੋਂ ਬਾਅਦ ਥਾਣਾ ਨਵੀਂ ਬਾਰਾਦਰੀ ਦੀ ਪੁਲਸ ਨੇ ਉਸਨੂੰ ਹਿਰਾਸਤ ਵਿਚ ਲੈ ਲਿਆ ਹੈ।

ਐੱਸ. ਐੱਚ. ਓ. ਨੇ ਕਿਹਾ ਕਿ ਮੁਲਜ਼ਮ ਸੋਨੂੰ ਨੂੰ ਰਿਮਾਂਡ ’ਤੇ ਲਿਆ ਗਿਆ ਹੈ। ਉਸ ਕੋਲੋਂ ਪੁੱਛਗਿੱਛ ਵਿਚ ਪਤਾ ਲੱਗੇਗਾ ਕਿ ਉਸਨੂੰ ਹੈਰੋਇਨ ਕੌਣ ਦੇ ਕੇ ਗਿਆ ਸੀ। ਉਨ੍ਹਾਂ ਕਿਹਾ ਕਿ ਸੋਨੂੰ ਨੂੰ ਹੈਰੋਇਨ ਦੇਣ ਵਾਲੇ ਵਿਅਕਤੀ ਦਾ ਪਤਾ ਲਾ ਕੇ ਉਸ ਖ਼ਿਲਾਫ਼ ਵੀ ਕੇਸ ਦਰਜ ਕੀਤਾ ਜਾਵੇਗਾ।

ਦੱਸਣਯੋਗ ਹੈ ਕਿ ਪੁਲਸ ਨੇ ਸੋਨੂੰ ਨੂੰ ਉਸਦੇ ਅਮਨ ਨਗਰ ਸਥਿਤ ਉਸਦੇ ਘਰ ਵਿਚੋਂ ਨਸ਼ੀਲੇ ਪਦਾਰਥ ਸਮੇਤ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਸੀ। ਕਪੂਰਥਲਾ ਜੇਲ ਵਿਚ ਵੀ ਸੋਨੂੰ ਕੋਲੋਂ ਹੈਰੋਇਨ ਬਰਾਮਦ ਕੀਤੀ ਗ ਈ ਸੀ, ਜਿਸ ਤੋਂ ਬਾਅਦ ਉਸ ਕੋਲੋਂ 2 ਵਾਰ ਮੋਬਾਇਲ ਫੜੇ ਜਾਣ ’ਤੇ ਕਪੂਰਥਲਾ ਪੁਲਸ ਵੱਲੋਂ ਐੱਫ. ਆਈ. ਆਰ. ਦਰਜ ਕੀਤੀ ਗਈ ਸੀ। ਸੋਨੂੰ ਪਹਿਲਾਂ ਸ਼ਰਾਬ ਦੀ ਸਮੱਗਲਿੰਗ ਕਰਦਾ ਸੀ। ਇਸੇ ਦੌਰਾਨ ਉਸ ਨੂੰ ਚਿੱਟੇ ਦੀ ਲਤ ਲੱਗ ਗਈ ਅਤੇ ਉਹ ਖੁਦ ਵੀ ਚਿੱਟਾ ਵੇਚਣ ਲੱਗਾ ਸੀ।

Add a Comment

Your email address will not be published. Required fields are marked *