ਨਸ਼ਿਆਂ ਵਿਰੁੱਧ ਲੋਕਾਂ ਨੂੰ ਜਾਗਰੁਕ ਕਰਨ ਲਈ ਪਠਾਨਕੋਟ ਪੁਲਸ ਨੇ ਕੱਢੀ ਸਾਈਕਲਿੰਗ ਰੈਲੀ

ਪਠਾਨਕੋਟ – ਨਸ਼ਿਆਂ ਦੀ ਅਲਾਮਤ ਨੂੰ ਨੱਥ ਪਾਉਣ ਲਈ ਇਕ ਅਹਿਮ ਕਦਮ ਚੁੱਕਦਿਆਂ ਪਠਾਨਕੋਟ ਪੁਲਸ ਨੇ ਸਥਾਨਕ ਸ਼ਹਿਰ ’ਚ ਡੀ. ਆਈ. ਜੀ. ਬਾਰਡਰ ਰੇਜ਼ ਰਾਕੇਸ਼ ਕੌਸਲ, ਆਈ. ਪੀ. ਐੱਸ. ਅਤੇ ਐੱਸ. ਐੱਸ. ਪੀ. ਪਠਾਨਕੋਟ ਸੁਹੇਲ ਕਾਸਿਮ ਮੀਰ ਨੇ ਅੱਜ ਲਮੀਨੀ ਵਿਖੇ ਸਥਿਤ ਮਲਟੀਪਰਪਜ਼ ਸਪੋਰਟਸ ਸਟੇਡੀਅਮ ਤੋਂ ਜਾਗਰੂਕਤਾਂ ਮੁਹਿੰਮ ਦੀ ਸ਼ੁਰੂਆਤ ਕੀਤੀ। ਸਾਈਕਲੋਥਨ-2024, ਜਿਸ ਦਾ ਉਦੇਸ਼ ਨਸ਼ਿਆਂ ਦੀ ਦੁਰਵਰਤੋਂ ਦੇ ਖਤਰਿਆਂ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਇਕ ਸਿਹਤਮੰਦ ਜੀਵਨ ਸੈਲੀ ਦੇ ਰੂਪ ਵਜੋਂ ਸਾਈਕਲ ਚਲਾਉਣ ਨੂੰ ਉਤਸਾਹਿਤ ਕਰਨਾ ਹੈ, ਦੀ ਸ਼ੁਰੂਆਤ ਮਲਟੀਪਰਪਜ਼ ਸਪੋਰਟਸ ਸਟੇਡੀਅਮ ਲਮੀਨੀ ਪਠਾਨਕੋਟ ਤੋਂ ਸਵੇਰੇ 7 ਵਜੇ ਕੀਤੀ।

ਇਸ ਦੌਰਾਨ 10 ਕਿਲੋਮੀਟਰ ਦੇ ਇਸ ਰੂਟ ’ਚ ਸਿਵਲ ਪ੍ਰਸ਼ਾਸਨ, ਨਿਆਪਾਲਿਕਾ, ਫੌਜ, ਸੀਮਾ ਸੁਰੱਖਿਆ ਬਲ (ਬੀ. ਐੱਸ. ਐੱਫ.), ਵਪਾਰਕ ਯੂਨੀਅਨਾਂ, ਕਲਾਕਾਰਾਂ, ਖਿਡਾਰੀਆਂ, ਮੈਡੀਕਲ ਐਸੋਸੀਏਸ਼ਨ, ਬਾਰ ਐਸੋਸੀਏਸ਼ਨ, ਗੈਰ-ਸਰਕਾਰੀ ਸੰਗਠਨਾਂ ਅਤੇ ਸਾਈਕਲਿੰਗ ਕਲੱਬ ਦੇ ਮੈਂਬਰਾਂ ਸਮੇਤ ਸਮਾਜ ਦੇ ਵੱਖ-ਵੱਖ ਸਥਾਨਾਂ ਤੋਂ ਹਿੱਸਿਆਂ ਤੋਂ ਆਏ ਕਰੀਬ 2000 ਲੋਕਾਂ ਨੇ ਹਿੱਸਾ ਲਿਆ, ਜਿਨ੍ਹਾਂ ’ਚ ਸਕੂਲ ਜਾਣ ਵਾਲੇ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗ ਸ਼ਾਮਲ ਸਨ।

ਸਵੇਰ ਦੇ ਸਮਾਗਮ ਦੀ ਸ਼ੁਰੂਆਤ ਸੱਭਿਆਚਾਰਕ ਪੇਸ਼ਕਾਰੀ ਨਾਲ ਕੀਤੀ। ਇਸ ਰੈਲੀ ਨੂੰ ਡੀ. ਆਈ. ਜੀ. ਬਾਰਡਰ ਰੇਜ਼ ਰਾਕੇਸ਼ ਕੌਸਲ, ਜ਼ਿਲਾ ਅਤੇ ਸੈਸ਼ਨ ਜੱਜ ਪਠਾਨਕੋਟ, ਜਤਿੰਦਰਪਾਲ ਸਿੰਘ ਖੁਰਮੀ ਅਤੇ ਐੱਸ. ਐੱਸ. ਪੀ. ਪਠਾਨਕੋਟ ਸੁਹੇਲ ਕਾਸਿਮ ਮੀਰ ਵੱਲੋਂ ਪਹਿਲਾ ਹਵਾਂ ਵਿਚ ਗੁਬਾਰੇ ਛੱਡੇ ਗਏ ਅਤੇ ਫਿਰ ਹਰੀ ਝੰਡੀ ਦਿਖਾ ਕੇ ਸਾਈਕਲੋਥਨ-2024 ਦੀ ਸ਼ੁਰੂਆਤ ਕੀਤੀ ਗਈ।

ਅੰਤ ’ਚ ਸਾਰੇ ਭਾਗੀਦਾਰਾਂ ਨੂੰ ਭਾਗੀਦਾਰੀ ਦੇ ਸਰਟੀਫਿਕੇਟ ਵੰਡੇ ਅਤੇ ਮਹਿਮਾਨਾਂ ਨੂੰ ਡੀ. ਆਈ. ਜੀ. ਬਾਰਡਰ ਰੇਜ਼, ਜ਼ਿਲਾ ਅਤੇ ਸੈਸ਼ਨ ਜੱਜ ਪਠਾਨਕੋਟ ਅਤੇ ਐੱਸ. ਐੱਸ. ਪੀ. ਪਠਾਨਕੋਟ ਨੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ। ਇਸ ਸਮੇਂ ਰਾਕੇਸ਼ ਕੌਸਲ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਠਾਨਕੋਟ ਅਜਿਹਾ ਪਹਿਲਾ ਜ਼ਿਲਾ ਹੈ, ਜਿਸ ਨੇ ਨਸ਼ਿਆਂ ਵਿਰੁੱਧ ਜਾਗਰੂਕਤਾ ਪ੍ਰੋਗਰਾਮਾਂ ਦੇ ਚੌਥੇ ਦੌਰ ਦੀ ਸ਼ੁਰੂਆਤ ਕੀਤੀ।

ਡੀ. ਆਈ. ਜੀ. ਬਾਰਡਰ ਰੇਜ਼ ਨੇ ਪੰਜਾਬ ’ਚੋਂ ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋ ਖਤਮ ਕਰਨ ਲਈ ਲੋਕਾਂ ਨੂੰ ਸਹਿਯੋਗ ਦੀ ਅਪੀਲ ਕੀਤੀ ਅਤੇ ਸਹਿਯੋਗ ਮੰਗਿਆ। ਐੱਸ. ਐੱਸ. ਪੀ. ਪਠਾਨਕੋਟ ਨੇ ਸਮਾਗਮ ਨੂੰ ਸ਼ਾਨਦਾਰ ਢੰਗ ਨਾਲ ਸਫਲ ਬਣਾਉਣ ਲਈ ਸਹਿਯੋਗ ਅਤੇ ਸ਼ਮੂਲੀਅਤ ਲਈ ਸਾਰੇ ਭਾਗੀਦਾਰਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਮਿਲ ਕੇ ਨਸ਼ਾ ਮੁਕਤ ਪੰਜਾਬ ਲਈ ਯਤਨਸ਼ੀਲ ਰਹਾਂਗੇ।

ਇਸ ਮੌਕੇ ਅੰਕੁਰਜੀਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ), ਡਿਪਟੀ ਕਮਾਂਡੈਂਟ ਡੋਮੀਨਿਕ-121 ਬਟਾਲੀਅਨ ਬੀ. ਐੱਸ. ਐੱਫ. ਅਨਿਲ ਚੌਹਾਨ, 121 ਬਟਾਲੀਅਨ ਬੀ. ਐੱਸ. ਐੱਫ., ਅਭਿਸ਼ੇਕ ਕੁਮਾਰ ਰਾਏ 58 ਬਟਾਲੀਅਨ ਬੀ. ਐੱਸ. ਐੱਫ, ਦਵਿੰਦਰ ਸਿੰਘ ਡਿਪਟੀ ਕਮਾਂਡੈਂਟ 58 ਬਟਾਲੀਅਨ ਬੀ. ਐੱਸ. ਐੱਫ., ਰਣਧੀਰ ਰਾਰਾਜਸੇਨ ਸੈਕਿੰਡ ਇੰਚਾਰਜ 58 ਬਟਾਲੀਅਨ ਬੀ.ਐਸ.ਐਫ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ, ਕਰਨਲ ਅਨੂਪ ਏ. ਐੱਸ. ਸੀ. ਬੀ. ਐੱਮ., ਕਰਨਲ ਡੀ. ਮੁਖਰਜੀ 21 ਸਬ ਏਰੀਆ, ਡੀ. ਜੀ. ਸਿੰਘ ਡਿਪਟੀ ਡੀ. ਈ. ਓ. ਪ੍ਰਾਇਮਰੀ ਪਠਾਨਕੋਟ, ਸੂਬੇਦਾਰ ਜਗਜੀਵਨ ਸਿੰਘ, ਜਾਨਵੀਰ ਕੌਰ ਅਭਿਨੇਤਰੀ, ਡਾ. ਆਦਿੱਤੀ ਸਲਾਰੀਆ ਸਿਵਲ ਸਰਜਨ, ਵਿਵੇਕ ਪੁਰੀ ਡੀ. ਏ. ਪੀ. ਟੀ. ਆਦਿ ਹਾਜ਼ਰ ਸਨ।

Add a Comment

Your email address will not be published. Required fields are marked *