ਫਿਜੀ ਪੁਲਸ ਫੋਰਸ ‘ਚ ‘ਦਸਤਾਰ’ ਸਜਾਉਣ ਵਾਲਾ ਪਹਿਲਾ ਸਿੱਖ ਬਣਿਆ 20 ਸਾਲਾ ਨੌਜਵਾਨ

ਸੂਵਾ : ਫਿਜੀ ਪੁਲਸ ਫੋਰਸ ਵਿਚ ਸੇਵਾ ਕਰਦੇ ਸਿੱਖ ਭਾਈਚਾਰੇ ਲਈ ਚੰਗੀ ਖ਼ਬਰ ਹੈ। ਆਈਲੈਂਡ ਰਾਸ਼ਟਰ ਦੀ ਪੁਲਸ ਫੋਰਸ ਵੱਲੋਂ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਵਰਦੀ ਵਿੱਚ ਬਦਲਾਅ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਮਨਜ਼ੂਰੀ ਤੋਂ ਬਾਅਦ ਨਵਜੀਤ ਸਿੰਘ ਸੋਹਾਤਾ ਸਰਕਾਰੀ ਫਿਜੀ ਪੁਲਸ ਬੈਚ ਨਾਲ ਪੱਗ ਬੰਨ੍ਹਣ ਵਾਲਾ ਪਹਿਲਾ ਸਿੱਖ ਸਿਪਾਹੀ ਬਣ ਗਿਆ ਹੈ। ਇਹ ਮੰਨਦੇ ਹੋਏ ਕਿ ਵਿਭਿੰਨਤਾ ਅਤੇ ਸਮਾਵੇਸ਼ਿਤਾ ਦਾ ਸਨਮਾਨ ਪੁਲਿਸਿੰਗ ਖੇਤਰ ਵਿਚ ਸਫਲਤਾ ਲਈ ਅਟੁੱਟ ਅੰਗ ਹਨ, ਕਾਰਜਕਾਰੀ ਪੁਲਸ ਕਮਿਸ਼ਨਰ ਜੂਕੀ ਫੋਂਗ ਚਿਊ ਨੇ ਅਧਿਕਾਰਤ ਫਿਜੀ ਪੁਲਸ ਬੈਚ ਨਾਲ ਦਸਤਾਰ ਪਹਿਨਣ ਨੂੰ ਮਨਜ਼ੂਰੀ ਦੇ ਦਿੱਤੀ। 20 ਸਾਲਾ ਪੁਲਸ ਕਾਂਸਟੇਬਲ ਸੋਹਾਤਾ ਓਪਨ ਮਾਰਕੀਟ ਭਰਤੀ ਮੁਹਿੰਮ ਵਿੱਚੋਂ ਚੁਣੇ ਜਾਣ ਤੋਂ ਬਾਅਦ ਨਸੋਵਾ ਵਿੱਚ ਬੇਸਿਕ ਰਿਕਰੂਟਸ ਕੋਰਸ ਦੀ ਸਿਖਲਾਈ ਵਿੱਚੋਂ ਲੰਘ ਰਹੇ ਬੈਚ 66 ਦਾ ਇੱਕ ਮੈਂਬਰ ਹੈ। ਇੱਕ ਸ਼ਰਧਾਲੂ ਸਿੱਖ ਸੋਹਾਤਾ ਨੇ ਅਕੈਡਮੀ ਵਿੱਚ ਦਾਖਲਾ ਲਿਆ, ਇਹ ਜਾਣਦੇ ਹੋਏ ਕਿ ਸਿਖਲਾਈ ਦੀਆਂ ਜ਼ਰੂਰਤਾਂ ਦੌਰਾਨ ਉਸ ਨੂੰ ਨਿੱਜੀ ਵਿਸ਼ਵਾਸ ਦੀਆਂ ਕੁਰਬਾਨੀਆਂ ਦੇਣੀਆਂ ਪੈਣਗੀਆਂ।

ਫਿਜੀ ਪੁਲਸ ਨੇ ਇੱਕ ਬਿਆਨ ਵਿੱਚ ਕਿਹਾ,”ਹਾਲਾਂਕਿ ਪੁਲਸ ਦੇ ਕਾਰਜਕਾਰੀ ਕਮਿਸ਼ਨਰ ਨੇ ਸੋਹਾਤਾ ਦੇ ਅਧਿਕਾਰਾਂ ਦਾ ਸਨਮਾਨ ਕਰਦੇ ਹੋਏ,ਅਧਿਕਾਰਤ ਫਿਜੀ ਪੁਲਸ ਬੈਚ ਦੇ ਨਾਲ ਪੱਗ ਪਹਿਨਣ ਦੀ ਮਨਜ਼ੂਰੀ ਦੇ ਦਿੱਤੀ ਹੈ।” ਕਮਿਸ਼ਨਰ ਚਿਊ ਨੇ ਕਿਹਾ ਕਿ ਇਹ ਕਦਮ ਸਮਾਨਤਾ ਅਤੇ ਵਿਭਿੰਨਤਾ ਦੇ ਬੁਨਿਆਦੀ ਸਿਧਾਂਤਾਂ ਨੂੰ ਬਰਕਰਾਰ ਰੱਖਣ ਲਈ ਸੰਸਥਾ ਦੀ ਵਚਨਬੱਧਤਾ ਦਾ ਪ੍ਰਮਾਣ ਹੈ। ਸਟੈਨਲੀ ਬ੍ਰਾਊਨ ਦੀ ਇੱਕ ਕਿਤਾਬ, ‘ਫਿਜੀ ਪੁਲਸ ਫੋਰਸ ਦਾ ਇਤਿਹਾਸ’ ਅਨੁਸਾਰ 1910 ਦੇ ਦਹਾਕੇ ਦੇ ਸ਼ੁਰੂ ਵਿੱਚ ਪਹਿਲੇ ਸਿੱਖ ਕਾਂਸਟੇਬਲਾਂ ਦੀ ਭਰਤੀ ਕੀਤੀ ਗਈ ਸੀ। ਫਿਜੀ ਦੇ ਉੱਤਰੀ ਡਿਵੀਜ਼ਨ ਦੇ ਡ੍ਰੇਕੇਤੀ ਪਿੰਡ ਤੋਂ ਸਬੰਧਤ ਸੋਹਾਤਾ ਨੇ ਆਪਣੇ ਤਜ਼ਰਬੇ ਨੂੰ ਸਾਂਝਾ ਕਰਦੇ ਹੋਏ ਕਿਹਾ ਕਿ ਪਹਿਲਾਂ ਆਪਣੇ ਪਰਿਵਾਰ ਤੋਂ ਦੂਰ ਰਹਿਣਾ ਮੁਸ਼ਕਲ ਸੀ।

ਸੋਹਾਤਾ ਨੇ ਕਿਹਾ, “ਮੇਰੇ ਜੀਵਨ ਵਿੱਚ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੂੰ ਮੈਂ ਪ੍ਰੇਰਨਾ ਅਤੇ ਰੋਲ ਮਾਡਲ ਦੇ ਰੂਪ ਵਿੱਚ ਦੇਖਦਾ ਹਾਂ। ਇਹ ਮੇਰਾ ਟੀਚਾ ਹੈ ਕਿ ਮੈਂ ਉਨ੍ਹਾਂ ਨੂੰ ਮਾਣ ਮਹਿਸੂਸ ਕਰਾਵਾਂ ਅਤੇ ਜਦੋਂ ਮੇਰੀ ਪੇਸ਼ੇਵਰ ਜ਼ਿੰਦਗੀ ਦੀ ਗੱਲ ਆਉਂਦੀ ਹੈ ਤਾਂ ਉਨ੍ਹਾਂ ਵਾਂਗ ਹੀ ਚੰਗਾ ਬਣਾਂ।” ਲੌਟੋਕਾ ਗੁਰਦੁਆਰੇ ਦੁਆਰਾ ਰੱਖੇ ਗਏ ਰਿਕਾਰਡਾਂ ਅਨੁਸਾਰ ਜਦੋਂ ਸਿੱਖ ਫਿਜੀ ਵਿਚ ਪਹੁੰਚੇ ਤਾਂ ਉਹਨਾਂ ਵਿਚੋਂ ਜ਼ਿਆਦਾਤਰ ਕਿਸਾਨ, ਪੁਲਸ ਕਰਮਚਾਰੀ ਅਤੇ ਅਧਿਆਪਕ ਬਣ ਗਏ। ਫਿਜ਼ੀ ਵਿੱਚ ਸਿੱਖਾਂ ਦੁਆਰਾ ਬਣਾਇਆ ਗਿਆ ਪਹਿਲਾ ਸਕੂਲ ਬਾ ਜ਼ਿਲ੍ਹੇ ਵਿੱਚ ਖਾਲਸਾ ਹਾਈ ਸਕੂਲ ਸੀ ਅਤੇ 1922 ਵਿੱਚ ਬਣਿਆ ਸੁਵਾ ਗੁਰਦੁਆਰਾ ਸਭ ਤੋਂ ਪੁਰਾਣਾ ਹੈ। 

Add a Comment

Your email address will not be published. Required fields are marked *