60 ਹਜ਼ਾਰ ਫੁੱਟ ਦੀ ਉਚਾਈ ‘ਤੇ ਪਾਇਲਟ ਵੱਲੋਂ ਲਈ ਗਈ ਸੈਲਫੀ ਨੇ ਚੀਨ ਦੇ ਜਾਸੂਸੀ ਗੁਬਾਰੇ ਦੀ ਖੋਲ੍ਹੀ ਪੋਲ

ਅਮਰੀਕੀ ਆਸਮਾਨ ‘ਚ ਚੀਨੀ ਜਾਸੂਸੀ ਗੁਬਾਰੇ ਨੂੰ ਦੇਖਣ ‘ਤੇ ਪੈਦਾ ਹੋਏ ਹੰਗਾਮੇ ਨੂੰ ਬਹੁਤਾ ਸਮਾਂ ਨਹੀਂ ਹੋਇਆ ਹੈ। ਇਸ ਗੁਬਾਰੇ ਨੂੰ ਬਾਅਦ ਵਿੱਚ ਅਮਰੀਕਾ ਨੇ ਨਸ਼ਟ ਕਰ ਦਿੱਤਾ ਸੀ ਪਰ ਅਮਰੀਕੀ ਰੱਖਿਆ ਵਿਭਾਗ ਨੇ ਹੁਣ ਇਕ ਸੈਲਫੀ ਜਾਰੀ ਕੀਤੀ ਹੈ। ਇਹ ਸੈਲਫੀ ਅਮਰੀਕਾ ਦੇ ਜਾਸੂਸੀ ਜਹਾਜ਼ U-2 ਦੇ ਪਾਇਲਟ ਦੀ ਹੈ, ਜਿਸ ਨੇ ਇਹ ਸੈਲਫੀ ਕਾਕਪਿਟ ਵਿੱਚ ਲਈ ਸੀ।

ਇਹ ਸੈਲਫੀ 3 ਫਰਵਰੀ ਦੀ ਹੈ, ਜਿਸ ਤੋਂ ਇਕ ਦਿਨ ਪਹਿਲਾਂ ਚੀਨੀ ਜਾਸੂਸੀ ਗੁਬਾਰੇ ਨੂੰ ਡੇਗਿਆ ਗਿਆ ਸੀ। ਤਸਵੀਰ ‘ਚ ਦੇਖਿਆ ਜਾ ਸਕਦਾ ਹੈ ਕਿ ਗੁਬਾਰੇ ‘ਤੇ ਪੈਨਲ ਲਟਕ ਰਹੇ ਹਨ। ਇਹ ਗੁਬਾਰਾ ਤਿੰਨ ਬੱਸਾਂ ਜਿੰਨਾ ਵੱਡਾ ਸੀ। ਇਹ ਪਹਿਲੀ ਵਾਰ 28 ਜਨਵਰੀ ਨੂੰ ਯੂਐੱਸ ਆਰਮੀ ਨੇ ਦੇਖਿਆ ਸੀ ਤੇ 4 ਫਰਵਰੀ ਨੂੰ ਦੱਖਣੀ ਕੈਰੋਲੀਨਾ ਦੇ ਤੱਟ ਤੋਂ ਯੂਐੱਸ ਏਅਰ ਫੋਰਸ ਦੇ ਲੜਾਕੂ ਜਹਾਜ਼ ਦੁਆਰਾ ਮਾਰਿਆ ਗਿਆ ਸੀ।

ਹਾਲਾਂਕਿ ਅਮਰੀਕੀ ਰੱਖਿਆ ਵਿਭਾਗ ਦੀ ਡਿਪਟੀ ਪ੍ਰੈੱਸ ਸੈਕਟਰੀ ਸਬਰੀਨਾ ਸਿੰਘ ਨੇ ਬੁੱਧਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਡਿੱਗੇ ਹੋਏ ਗੁਬਾਰੇ ਦੇ ਸੈਂਸਰਾਂ ਅਤੇ ਮਲਬੇ ਨੂੰ ਬਰਾਮਦ ਕਰਨ ਲਈ ਸਰਚ ਆਪ੍ਰੇਸ਼ਨ ਪਿਛਲੇ ਹਫਤੇ ਖਤਮ ਹੋ ਗਿਆ ਸੀ।

ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਗੁਬਾਰੇ ਨੂੰ ਹੇਠਾਂ ਸੁੱਟਣ ਦਾ ਫ਼ੈਸਲਾ ਇਸ ਦੇ ਆਕਾਰ ਕਾਰਨ ਲਿਆ ਗਿਆ। ਸਾਨੂੰ ਡਰ ਸੀ ਕਿ ਇਸ ਨਾਲ ਆਮ ਆਦਮੀ ਦਾ ਨੁਕਸਾਨ ਹੋ ਸਕਦਾ ਹੈ। ਅਮਰੀਕੀ ਉੱਤਰੀ ਕਮਾਂਡ ਦੇ ਕਮਾਂਡਰ ਜਨਰਲ ਗਲੇਨ ਵੈਨਹਰਕ ਨੇ ਦੱਸਿਆ ਸੀ ਕਿ ਇਹ ਗੁਬਾਰਾ 200 ਫੁੱਟ ਲੰਬਾ ਸੀ।

Add a Comment

Your email address will not be published. Required fields are marked *