ਨਿਊਜੀਲੈਂਡ ਭਰ ਵਿੱਚ ਘਟੀ ਇਲੈਕਟ੍ਰਿਕ ਤੇ ਹਾਈਬ੍ਰਿਡ ਕਾਰਾਂ ਦੀ ਵਿਕਰੀ

ਆਕਲੈਂਡ – ਦਸੰਬਰ 2023 ਵਿੱਚ ਨਿਊਜੀਲੈਂਡ ਵਿੱਚ 7000 ਇਲੈਕਟ੍ਰਿਕ ਤੇ ਹਾਈਬ੍ਰਿਡ ਗੱਡੀਆਂ ਦੀ ਵਿਕਰੀ ਹੋਈ ਸੀ, ਪਰ ਜਨਵਰੀ ਇਹ ਗਿਣਤੀ 3000 ਹੀ ਰਹਿ ਗਈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਦਾ ਸਭ ਤੋਂ ਅਹਿਮ ਕਾਰਨ ਕਲੀਨ ਕਾਰ ਡਿਸਕਾਉਂਟ ਡਿਸਕਾਉਂਟ ਨੂੰ ਖਤਮ ਕੀਤੇ ਜਾਣਾ ਹੈ। ਮੋਟਰ ਇੰਡਸਟਰੀ ਅਸੋਸੀਏਸ਼ਨ ਦੀ ਐਮੀ ਵਿਲੀ ਦਾ ਕਹਿਣਾ ਹੈ ਕਿ ਇਹ ਸੱਚਮੁੱਚ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਕਲਾਈਮੇਟ ਚੈਂਜ ਦੇ ਨਤੀਜਿਆਂ ਨੂੰ ਹਾਸਿਲ ਕਰਨ ਵਿੱਚ ਇਹ ਵੱਡੀ ਰੁਕਾਵਟ ਸਾਬਿਤ ਹੋਏਗਾ। ਹਾਲਾਂਕਿ ਟ੍ਰਾਂਸਪੋਰਟ ਮਨਿਸਟਰ ਸਿਮਓਨ ਬ੍ਰਾਉਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵਿਸ਼ਵਾਸ਼ ਹੈ ਕਿ ਇਲੈਕਟ੍ਰਿਕ ਤੇ ਹਾਈਬ੍ਰਿਡ ਗੱਡੀਆਂ ਦੀ ਵਿਕਰੀ ਆਉਂਦੇ ਸਮੇਂ ਵਿੱਚ ਫਿਰ ਤੋਂ ਵਧੇਗੀ।

Add a Comment

Your email address will not be published. Required fields are marked *