ਕੈਨੇਡਾ ‘ਚ ਪੰਜਾਬੀ ਭਾਈਚਾਰੇ ਦੀ ਪਹਿਲ, ਖ਼ਾਲੀ ਚਰਚ ਖ਼ਰੀਦ ਕੇ ਬਣਾਇਆ ਗੁਰਦੁਆਰਾ ਸਾਹਿਬ

ਟੋਰਾਂਟੋ -: ਕੈਨੇਡਾ ਵਿਚ ਵਸਦੇ ਪੰਜਾਬੀ ਭਾਈਚਾਰੇ ਨੇ ਇਕ ਇਤਿਹਾਸਿਕ ਫ਼ੈਸਲਾ ਲਿਆ। ਇਸ ਦੇ ਤਹਿਤ ਅਲਬਰਟਾ ਸੂਬੇ ਦੇ ਰੈੱਡ ਡੀਅਰ ਸ਼ਹਿਰ ਵਿਚ ਸਿੱਖ ਪਰਿਵਾਰਾਂ ਨੇ ਇਕ ਖਾਲੀ ਚਰਚ ਨੂੰ ਖਰੀਦ ਕੇ ਉਸ ਨੂੰ ਗੁਰਦੁਆਰਾ ਸਾਹਿਬ ਵਿਚ ਬਦਲ ਦਿੱਤਾ ਹੈ। ਇਸ ਦਾ ਨਾਮ ਗੁਰਦੁਆਰਾ ਨਾਨਕ ਦਰਬਾਰ ਰੱਖਿਆ ਗਿਆ ਹੈ। ਰੈੱਡ ਡੀਅਰ ਵਿਚ ਕਰੀਬ 150 ਸਿੱਖ ਪਰਿਵਾਰ ਅਤੇ 250 ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਹਨ। ਇਹ ਸਾਰੇ ਹੁਣ ਤੱਕ ਇਕ ਸਥਾਨਕ ਕਮਿਊਨਿਟੀ ਸੈਂਟਰ ਵਿਚ ਇਕ ਅਸਥਾਈ ਪ੍ਰਬੰਧਨ ਦੇ ਤਹਿਤ ਧਾਰਮਿਕ ਗਤੀਵਿਧੀਆਂ ਕਰਦੇ ਸਨ। 

ਸਥਾਨਕ ਪਰਿਵਾਰਾਂ ਅਤੇ ਨੇੜਲੇ ਸ਼ਹਿਰਾਂ ਤੋਂ ਫੰਡਿੰਗ ਜੁਟਾ ਕੇ 4.5 ਲੱਖ ਡਾਲਰ (2.70 ਕਰੋੜ ਰੁਪਏ) ਵਿਚ ਖਾਲੀ ਚਰਚ ਨੂੰ ਇਮਾਰਤ ਨੂੰ ਖਰੀਦਿਆ ਅਤੇ ਉੱਥੇ ਗੁਰਦੁਆਰਾ ਸਾਰਿਬ ਦੀ ਸ਼ੁਰੂਆਤ ਕੀਤੀ ਗਈ। ਇਮਾਰਤ ਨੂੰ ਬਿਨਾਂ ਕਿਸੇ ਮੌਰਗੇਜ ਮਤਲਬ ਗਿਰਵੀਨਾਮਾ ਦੇ ਖਰੀਦਿਆ ਗਿਆ ਅਤੇ ਉੱਥੇ ਹੁਣ ਲੰਗਰ ਅਤੇ ਹੋਰ ਸਹੂਲਤਾਂ ਨੂੰ ਜਾਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗੁਰਦੁਆਰਾ ਪ੍ਰ੍ਬੰਧਕ ਕਮੇਟੀ ਦੇ ਆਗੂ ਨਿਸ਼ਾਨ ਸਿੰਘ ਸੰਧੂ ਨੇ ਦੱਸਿਆ ਕਿ ਅਸ਼ੀਂ ਆਪਣਾ ਪਹਿਲਾ ਨਗਰ ਕੀਰਤਨ ਵੀ ਕਢਾਂਗੇ।

ਇਕ ਮਹੀਨੇ ਤੋਂ ਵੀ ਘੱਟ ਸਮੇਂ ਵਿਚ ਤਿਆਰ ਕੀਤਾ ਗੁਰੂਘਰ

ਸੰਧੂ ਨੇ ਦੱਸਿਆ ਕਿ ਅਸੀਂ 21 ਦਸੰਬਰ 2022 ਨੂੰ ਇਹ ਇਮਾਰਤ ਪ੍ਰਾਪਤ ਕੀਤੀ ਅਤੇ ਇਕ ਮਹੀਨੇ ਤੋਂ ਵੀ ਘੱਟ ਸਮੇਂ ਵਿਚ ਇੱਥੇ ਗੁਰੂਘਰ ਦੀਆਂ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਬੇਸਮੈਂਟ ਅਤੇ ਰਸੋਈ ਵੀ ਸ਼ੁਰੂ ਕੀਤੀ ਜਾ ਰਹੀ ਹੈ। ਆਉਣ ਵਾਲੇ ਦਿਨਾਂ ਵਿਚ ਇਸ ਦੀ ਚਾਰਦੀਵਾਰੀ ਕੀਤੀ ਜਾਵੇਗੀ ਅਤੇ ਨਿਸ਼ਾਨ ਸਾਹਿਬ ਲਗਾਇਆ ਜਾਵੇਗਾ।

Add a Comment

Your email address will not be published. Required fields are marked *