GOCL ਨੂੰ ਕੋਲ ਇੰਡੀਆ ਤੋਂ ਮਿਲਿਆ 766 ਕਰੋੜ ਦਾ ਆਰਡਰ
October 23, 2023
![](http://mehakewattan.com/wp-content/uploads/2023/10/2023_10image_15_36_494697539coalindia-ll.jpg)
ਨਵੀਂ ਦਿੱਲੀ– ਜੀ. ਓ. ਸੀ. ਐੱਲ. ਕਾਰਪੋਰੇਸ਼ਨ ਨੂੰ ਧਮਾਕਾਖੇਜ਼ ਸਮੱਗਰੀ ਦੀ ਸਪਲਾਈ ਕਰਨ ਲਈ ਜਨਤਕ ਖੇਤਰ ਦੀ ਕੋਲ ਇੰਡੀਆ ਲਿਮਟਿਡ (ਸੀ. ਆਈ. ਐੱਲ.) ਤੋਂ 766 ਕਰੋੜ ਰੁਪਏ ਦਾ ਆਰਡਰ ਮਿਲਿਆ ਹੈ। ਧਮਾਕਾਖੇਜ਼ ਸਮੱਗਰੀ ਦੀ ਵਰਤੋਂ ਮਾਈਨਿੰਗ ਖੇਤਰਾਂ ’ਚ ਧਮਾਕਾ ਕਰਨ ਲਈ ਕੀਤੀ ਜਾਂਦੀ ਹੈ। ਕੰਪਨੀ ਨੇ ਇਕ ਬਿਆਨ ’ਚ ਕਿਹਾ ਕਿ ਇਹ ਆਰਡਰ ਅਕਤੂਬਰ 2023 ਤੋਂ ਅਕਤੂਬਰ 2025 ਯਾਨੀ ਦੋ ਸਾਲ ’ਚ ਪੂਰਾ ਕੀਤਾ ਜਾਏਗਾ। ਬਿਆਨ ਮੁਤਾਬਕ ਕੋਲ ਇੰਡੀਆ ਤੋਂ ਮਿਲੇ 766 ਕਰੋੜ ਰੁਪਏ ਦੇ ਆਰਡਰ ਦੇ ਤਹਿਤ ਉਸ ਨੂੰ ਧਮਾਕਾਖੇਜ਼ ਸਮੱਗਰੀ ਦੀ ਥੋਕ ’ਚ ਸਪਲਾਈ ਕਰਨੀ ਹੈ। ਜੀ. ਓ.ਸੀ. ਐੱਲ. ਕਾਰਪੋਰੇਸ਼ਨ ਮਾਈਨਿੰਗ ਖੇਤਰ ਦੀਆਂ ਬੁਨਿਆਦੀ ਯੋਜਨਾਵਾਂ ਲਈ ਵੀ ਮਾਲ ਦੀ ਸਪਲਾਈ ਕਰਦੀ ਹੈ।