ਮਸ਼ਹੂਰ ਵਾਘ ਬਕਰੀ ਚਾਹ ਦੇ ਮਾਲਕ ਪਰਾਗ ਦੇਸਾਈ ਦਾ ਬ੍ਰੇਨ ਹੈਮਰੇਜ ਕਾਰਨ ਹੋਇਆ ਦਿਹਾਂਤ

ਨਵੀਂ ਦਿੱਲੀ – ਵਾਘ ਬਕਰੀ ਚਾਹ ਦੇ ਨਿਰਦੇਸ਼ਕ ਅਤੇ ਮਾਲਕ ਪਰਾਗ ਦੇਸਾਈ ਦਾ ਅੱਜ ਦਿਹਾਂਤ ਹੋ ਗਿਆ। ਡਿੱਗਣ ਤੋਂ ਬਾਅਦ ਉਨ੍ਹਾਂ ਨੂੰ ਬ੍ਰੇਨ ਹੈਮਰੇਜ ਹੋ ਗਿਆ ਸੀ। ਗੁਜਰਾਤ ਦੀ ਮਸ਼ਹੂਰ ਵਾਘ ਬਕਰੀ ਚਾਹ ਦੇ ਕਾਰਜਕਾਰੀ ਨਿਰਦੇਸ਼ਕ ਅਤੇ ਮਾਲਕ ਪਰਾਗ ਦੇਸਾਈ 49 ਸਾਲ ਦੇ ਸਨ। ਉਨ੍ਹਾਂ ਨੂੰ ਬ੍ਰੇਨ ਹੈਮਰੇਜ ਤੋਂ ਬਾਅਦ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ ਜਿੱਥੇ ਉਹ ਕਈ ਦਿਨਾਂ ਤੋਂ ਵੈਂਟੀਲੇਟਰ ‘ਤੇ ਸਨ ਅਤੇ ਅੱਜ ਉਨ੍ਹਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਪਰਾਗ ਦੇਸਾਈ ਹਾਲ ਹੀ ‘ਚ ਸਵੇਰ ਦੀ ਸੈਰ ਦੌਰਾਨ ਡਿੱਗ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਬ੍ਰੇਨ ਹੈਮਰੇਜ ਹੋ ਗਿਆ ਅਤੇ ਫਿਰ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਪਰਿਵਾਰਕ ਸੂਤਰਾਂ ਅਨੁਸਾਰ ਪਰਾਗ ਇੱਕ ਹਫ਼ਤੇ ਤੋਂ ਹਸਪਤਾਲ ਵਿੱਚ ਦਾਖ਼ਲ ਸੀ।

Add a Comment

Your email address will not be published. Required fields are marked *