ਮੇਟਾ ਦੀ ਮਸਕ ਨੂੰ ਚੁਣੌਤੀ : ਟਵਿੱਟਰ ਵਰਗਾ ਐਪ ਥ੍ਰੈਡਸ ਕੀਤਾ ਲਾਂਚ

 ਆਕਲੈਂਡ- ਫੇਸਬੁੱਕ ਅਤੇ ਇੰਸਟਾਗ੍ਰਾਮ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ ਚਲਾਉਣ ਵਾਲੀ ਚੋਟੀ ਦੀ ਕੰਪਨੀ ਮੇਟਾ ਨੇ ਐਲਨ ਮਸਕ ਨੂੰ ਸਿੱਧੇ ਚੁਣੌਤੀ ਦੇਣ ਦੀ ਠਾਣ ਲਈ ਹੈ। ਮੇਟਾ ਹੁਣ ਟਵਿੱਟਰ ਵਰਗਾ ਇਕ ਨਵਾਂ ਸੋਸ਼ਲ ਮੀਡੀਆ ਪਲੇਟਫਾਰਮ ਲਾਂਚ ਕਰਨ ਜਾ ਰਿਹਾ ਹੈ। ਇਸ ਦਾ ਨਾਂ ਥ੍ਰੈਡਸ ਰੱਖਿਆ ਗਿਆ ਹੈ।

ਇਹ ਥ੍ਰੈਡਸ ਐਪਲ ਐਪ ਸਟੋਰ ’ਤੇ ਦਿਖਾਈ ਦੇ ਰਿਹਾ ਹੈ ਅਤੇ ਇਸ ਦਾ ਡੈਬਿਊ ਵੀਰਵਾਰ ਨੂੰ ਹੋਣ ਦੀ ਸੰਭਾਵਨਾ ਹੈ। ਇਹ ਟੈਕਸਟ ਆਧਾਰਿਤ ਵਾਰਤਾਲਾਪ ਦਾ ਐਪ ਹੋਵੇਗਾ। ਇਹ ਇੰਸਟਾਗ੍ਰਾਮ ਨਾਲ ਵੀ ਲਿੰਕ ਰਹੇਗਾ। ਇਸ ਰਾਹੀਂ ਟਵਿੱਟਰ ਵਰਗੀ ਮਾਈਕ੍ਰੋਬਲਾਗਿੰਗ ਕੀਤੀ ਜਾ ਸਕੇਗੀ।

ਥ੍ਰੈਡਸ ’ਤੇ ਕਮਿਊਨਿਟੀ ਨਾਲ ਜੁੜੇ ਮੈਂਬਰ ਟ੍ਰੇਡਿੰਗ ਟਾਪਿਕ ’ਤੇ ਚਰਚਾ ਕਰ ਸਕਣਗੇ। ਇੰਸਟਾਗ੍ਰਾਮ ਦੇ ਯੂਜ਼ਰ ਆਪਣੇ ਸਾਮਾਨ ਯੂਜ਼ਰਨੇਮ ਅਤੇ ਫੋਲੋ ਦੇ ਨਾਲ ਇਸ ਨਵੀਂ ਐਪ ਦੇ ਅਕਾਊਂਟ ਨਾਲ ਜੁੜ ਸਕਣਗੇ। ਹਾਲਾਂਕਿ ਅਜੇ ਤੱਕ ਮੇਟਾ ਨੇ ਇਸ ਐਪ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੈ ਪਰ ਐਪ ਸਟੋਰ ’ਤੇ ਲਿਸਟਿੰਗ ਜਾਣਕਾਰੀ ਕਾਫੀ ਕੁਝ ਦੱਸ ਰਹੀ ਹੈ।

ਜੈਕ ਡੋਰਸੀ ਦੇ ਟਵੀਟ ’ਤੇ ਮਸਕ ਦਾ ਜਵਾਬ : ਟਵਿੱਟਰ ਦੇ ਸਹਿ-ਸੰਸਥਾਪਕ ਰਹੇ ਜੈਕ ਡੋਰਸੀ ਨੇ ਐਪ ਸਟੋਰ ਦੇ ਸਕ੍ਰੀਨ ਸ਼ਾਟ ਨਾਲ ਟਵੀਟ ਕੀਤਾ, ਤੁਹਾਡੇ ਸਾਰੇ ਥ੍ਰੈਡਸ ਸਾਡੇ ਨਾਲ ਸੰਬੰਧਤ ਹਨ। ਇਸ ’ਤੇ ਟਵਿੱਟਰ ਦੇ ਮੁਖੀ ਮਸਕ ਨੇ ਜਵਾਬ ਦਿੱਤਾ, ‘ਯੇਹ’ (ਹਾਂ)।

ਪਿਛਲੇ ਸਾਲ ਮਸਕ ਨੇ 44 ਅਰਬ ਡਾਲਰ ਵਿਚ ਟਵਿੱਟਰ ਨੂੰ ਖਰੀਦਿਆ ਸੀ। ਉਦੋਂ ਤੋਂ ਇਸ ਮੰਚ ਨੂੰ ਲੈ ਕੇ ਉਨ੍ਹਾਂ ਕਈ ਤਰ੍ਹਾਂ ਦੇ ਪ੍ਰਯੋਗ ਕੀਤੇ ਅਤੇ ਕਈ ਤਰ੍ਹਾਂ ਦੀਆਂ ਆਲੋਚਨਾਵਾਂ ਵੀ ਝੱਲਣੀਆਂ ਪਈਆਂ। ਇਸ ਦੇ ਵਿਗਿਆਪਨ ਰੈਵੇਨਿਊ ’ਤੇ ਵੀ ਅਸਰ ਪਿਆ। ਅਜਿਹੇ ਵਿਚ ਥ੍ਰੈਡਸ ਉਨ੍ਹਾਂ ਲਈ ਨਵੀਂ ਸਿਰਦਰਦੀ ਸਾਬਤ ਹੋ ਸਕਦਾ ਹੈ। ਟਵਿੱਟਰ ਦੇ ਕਈ ਯੂਜ਼ਰਸ ਅਤੇ ਵਿਗਿਆਪਨ ਪ੍ਰਭਾਵਿਤ ਹੋ ਸਕਦੇ ਹਨ। ਮਸਕ ਨੇ ਹਾਲ ਹੀ ਵਿਚ ਐਲਾਨ ਕੀਤਾ ਸੀ ਕਿ ਟਵਿੱਟਰ ਯੂਜ਼ਰ ਇਕ ਮਿੱਥੀ ਗਿਣਤੀ ਵਿਚ ਹੀ ਇਕ ਦਿਨ ਵਿਚ ਟਵੀਟ ਦੇਖ ਸਕਦੇ ਹਨ। ਇਸ ਨਾਲ ਵੀ ਇਸ ਦੇ ਯੂਜ਼ਰਸ ਨੂੰ ਧੱਕਾ ਲੱਗਾ ਹੈ।

Add a Comment

Your email address will not be published. Required fields are marked *