ਗੋਦਰੇਜ ਪ੍ਰਾਪਰਟੀਜ਼ ਨੇ ਗੁਰੂਗ੍ਰਾਮ ‘ਚ 2600 ਕਰੋੜ ਰੁਪਏ ‘ਚ ਵੇਚੇ 600 ਤੋਂ ਵੱਧ ਫਲੈਟ

ਨਵੀਂ ਦਿੱਲੀ – ਗੋਦਰੇਜ ਪ੍ਰਾਪਰਟੀਜ਼ ਲਿਮਿਟੇਡ ਨੇ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਆਪਣੀ ਨਵੇਂ ਲਗਜ਼ਰੀ ਰਿਹਾਇਸ਼ੀ ਪ੍ਰਾਜੈਕਟ ਦੇ 600 ਤੋਂ ਵੱਧ ਫਲੈਟ ਵੇਚੇ ਹਨ। ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ ‘ਚ ਦੱਸਿਆ ਕਿ ਉਸ ਨੇ ਗੁਰੂਗ੍ਰਾਮ ਦੇ ਸੈਕਟਰ-49 ‘ਚ ਗੋਲਫ ਕੋਰਸ ਐਕਸਟੈਂਸ਼ਨ ਰੋਡ ‘ਤੇ ਸਥਿਤ ਆਪਣੇ ਪ੍ਰਾਜੈਕਟ ਗੋਦਰੇਜ ਐਰੀਸਟੋਕ੍ਰੇਟ ‘ਚ 2,600 ਕਰੋੜ ਰੁਪਏ ਤੋਂ ਜ਼ਿਆਦਾ ਦੇ ਫਲੈਟ ਵੇਚੇ ਹਨ।

ਕੰਪਨੀ 9.5 ਏਕੜ ‘ਚ ਫੈਲੀ ਇਸ ਰਿਹਾਇਸ਼ੀ ਪ੍ਰਾਜੈਕਟ ਵਿੱਚ ਕਰੀਬ 750 ਅਪਾਰਟਮੈਂਟ ਬਣਾਉਣ ਦੀ ਤਿਆਰੀ ਵਿੱਚ ਹੈ। ਪ੍ਰਤੀ ਯੂਨਿਟ ਇਸ ਦੀ ਸ਼ੁਰੂਆਤੀ ਕੀਮਤ ਲਗਭਗ 4 ਕਰੋੜ ਰੁਪਏ ਹੈ। ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਗੌਰਵ ਪਾਂਡੇ ਨੇ ਕਿਹਾ, “ਗੁਰੂਗ੍ਰਾਮ ਗੋਦਰੇਜ ਪ੍ਰਾਪਰਟੀਜ਼ ਲਈ ਬਹੁਤ ਮਹੱਤਵਪੂਰਨ ਬਾਜ਼ਾਰ ਹੈ। ਅਸੀਂ 2024 ਵਿੱਚ ਗੁਰੂਗ੍ਰਾਮ ਵਿੱਚ ਚਾਰ ਨਵੇਂ ਪ੍ਰਾਜੈਕਟ ਲਾਂਚ ਕਰਨ ਦੀ ਉਮੀਦ ਕਰਦੇ ਹਾਂ…” ਗੋਦਰੇਜ ਸਮੂਹ ਦੀ ਰੀਅਲ ਅਸਟੇਟ ਸ਼ਾਖਾ, ਗੋਦਰੇਜ ਪ੍ਰਾਪਰਟੀਜ਼, ਸੈਕਟਰ ਦੀਆਂ ਪ੍ਰਮੁੱਖ ਕੰਪਨੀਆਂ ਵਿੱਚੋਂ ਇੱਕ ਹੈ।

Add a Comment

Your email address will not be published. Required fields are marked *