‘ਤੇਜਸ’ ਦਾ ਐਂਥਮ ਗੀਤ ‘ਦਿਲ ਹੈ ਰਾਂਝਣਾ’ ਹੋਇਆ ਰਿਲੀਜ਼
October 23, 2023
ਮੁੰਬਈ – ਬਾਲੀਵੁੱਡ ਦੀ ਬੇਬਾਕ ਅਦਾਕਾਰਾ ਕੰਗਨਾ ਰਣੌਤ ਇਨ੍ਹੀਂ ਦਿਨੀਂ ਬਹੁਤ ਉਡੀਕੀ ਜਾ ਰਹੀ ਫ਼ਿਲਮ ‘ਤੇਜਸ’ ਨੂੰ ਲੈ ਕੇ ਸੁਰਖ਼ੀਆਂ ’ਚ ਹੈ। ਫ਼ਿਲਮ ਦੇ ਪਹਿਲੇ ਗਾਣੇ ‘ਜਾਨ ਦਾ’ ਦੇ ਰਿਲੀਜ਼ ਹੋਣ ਤੋਂ ਬਾਅਦ ਫ਼ਿਲਮ ਨਿਰਮਾਤਾਵਾਂ ਨੇ ‘ਤੇਜਸ’ ਦਾ ਐਂਥਮ ਗੀਤ ‘ਦਿਲ ਹੈ ਰਾਂਝਣਾ’ ਰਿਲੀਜ਼ ਕੀਤਾ ਹੈ। ਇਸ ਗੀਤ ’ਚ ਕੰਗਨਾ ਦੇ ਏਅਰ ਫੋਰਸ ਪਾਇਲਟ ਦੇ ਤੌਰ ’ਤੇ ਫ਼ਿਲਮ ’ਚ ਤੇਜਸ ਗਿੱਲ ਬਣੀ ਕੰਗਨਾ ਦੇ ਸਫਰ ਦੀਆਂ ਖ਼ੂਬਸੂਰਤ ਝਲਕੀਆਂ ਦੇਖਣ ਨੂੰ ਮਿਲਦੀਆਂ ਹਨ। ਇਸ ਗੀਤ ਨੂੰ ਰਸ਼ਮੀਤ ਕੌਰ ਤੇ ਸ਼ਾਸ਼ਵਤ ਸਚਦੇਵ ਨੇ ਗਾਇਆ ਹੈ ਤੇ ਸੰਗੀਤ ਸ਼ਾਸ਼ਵਤ ਸਚਦੇਵ ਦਾ ਹੈ।
ਕੁਮਾਰ ਦੇ ਬੋਲਾਂ ਨਾਲ ਇਹ ਯਕੀਨੀ ਤੌਰ ’ਤੇ ਸੌਂਗ ਆਫ ਦਿ ਈਅਰ ਹੈ। ਆਰ. ਐੱਸ. ਵੀ. ਪੀ. ਵਲੋਂ ਨਿਰਮਿਤ ਫ਼ਿਲਮ ‘ਤੇਜਸ’ ਸਰਵੇਸ਼ ਮੇਵਾੜਾ ਵਲੋਂ ਲਿਖਿਤ ਤੇ ਨਿਰਦੇਸ਼ਿਤ ਕੀਤੀ ਗਈ ਹੈ। ਰੋਨੀ ਸਕਰੂਵਾਲਾ ਵਲੋਂ ਨਿਰਮਿਤ ਇਹ ਫ਼ਿਲਮ 27 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ।

