ਚੌਥੇ ਦਿਨ ‘ਆਦਿਪੁਰਸ਼’ ਦੀ ਕਲੈਕਸ਼ਨ ’ਚ ਆਈ ਭਾਰੀ ਗਿਰਾਵਟ
June 21, 2023
![](http://mehakewattan.com/wp-content/uploads/2023/06/2023_6image_13_51_186368647adipurush-ll.jpg)
ਮੁੰਬਈ – ਪ੍ਰਭਾਸ, ਕ੍ਰਿਤੀ ਸੈਨਨ, ਸੰਨੀ ਸਿੰਘ ਤੇ ਸੈਫ ਅਲੀ ਖ਼ਾਨ ਦੀ ਫ਼ਿਲਮ ‘ਆਦਿਪੁਰਸ਼’ ਦੀ ਕਮਾਈ ’ਚ ਸੋਮਵਾਰ ਨੂੰ ਭਾਰੀ ਗਿਰਾਵਟ ਦਰਜ ਕੀਤੀ ਗਈ। ਫ਼ਿਲਮ ਨੇ ਜਿਥੇ ਪਹਿਲੇ ਦਿਨ 35 ਕਰੋੜ, ਦੂਜੇ ਦਿਨ 33 ਕਰੋੜ ਤੇ ਤੀਜੇ ਦਿਨ 34 ਕਰੋੜ ਰੁਪਏ ਕਮਾਏ ਸਨ, ਉਥੇ ਇਸ ਫ਼ਿਲਮ ਨੇ ਚੌਥੇ ਦਿਨ ਸਿਰਫ 8 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਦੱਸ ਦੇਈਏ ਕਿ ਕਮਾਈ ਦਾ ਇਹ ਅੰਕੜਾ ਸਿਰਫ ਹਿੰਦੀ ਭਾਸ਼ਾ ਦੀ ਰਿਲੀਜ਼ ਤੋਂ ਹੈ।
ਅਜਿਹਾ ਇਸ ਲਈ ਹੋਇਆ ਹੈ ਕਿਉਂਕਿ ਲੋਕਾਂ ਵਲੋਂ ਇਸ ਫ਼ਿਲਮ ਨੂੰ ਚੰਗੇ ਰੀਵਿਊਜ਼ ਨਹੀਂ ਮਿਲੇ ਹਨ। ਲੋਕਾਂ ਵਲੋਂ ਫ਼ਿਲਮ ਦਾ ਹਰ ਥਾਂ ਵਿਰੋਧ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਫ਼ਿਲਮ ਨੂੰ ਓਮ ਰਾਓਤ ਵਲੋਂ ਡਾਇਰੈਕਟ ਕੀਤਾ ਗਿਆ ਹੈ, ਜਦਕਿ ਇਸ ਦੀ ਕਹਾਣੀ ਮਨੋਜ ਮੁੰਤਸ਼ੀਰ ਸ਼ੁਕਲਾ ਵਲੋਂ ਲਿਖੀ ਗਈ ਹੈ।