ਸੰਨੀ ਸਿੰਘ ਤੇ ਅਵਨੀਤ ਕੌਰ ਦੀ ਜੋੜੀ ‘ਲਵ ਕੀ ਅਰੇਂਜ ਮੈਰਿਜ’ ’ਚ ਆਏਗੀ ਨਜ਼ਰ

ਮੁੰਬਈ – ਰਾਜ ਸ਼ਾਂਡਿਲਿਆ ਤੇ ਵਿਨੋਦ ਭਾਨੁਸ਼ਾਲੀ ਦੀ ਜੋੜੀ ਨੇ ਹਾਲ ਹੀ ’ਚ ਆਪਣੇ ਫੈਮ-ਕਾਮ ਯੂਨੀਵਰਸ ਦੇ ਤਹਿਤ ਇਕ ਹਲਕੇ-ਫੁਲਕੇ ਪਰਿਵਾਰਕ ਮਨੋਰੰਜਨ ਦੇ ਨਿਰਮਾਣ ਦਾ ਐਲਾਨ ਕੀਤਾ। ਕਲਾਕਾਰ, ਕਰਿਊ ਤੇ ਨਿਰਮਾਤਾਵਾਂ ਨੇ ਸੋਸ਼ਲ ਮੀਡੀਆ ’ਤੇ ਆਪਣੀ ਅਗਲੀ ਫ਼ਿਲਮ ‘ਲਵ ਕੀ ਅਰੇਂਜ ਮੈਰਿਜ’ ਦਾ ਐਲਾਨ ਕੀਤਾ, ਜਿਸ ’ਚ ਪ੍ਰਤਿਭਾਸ਼ਾਲੀ ਸੰਨੀ ਸਿੰਘ ਤੇ ਖ਼ੂਬਸੂਰਤ ਅਵਨੀਤ ਕੌਰ ਹਨ।

‘ਜਨਹਿਤ ਮੇਂ ਜਾਰੀ’ ਤੋਂ ਬਾਅਦ ਉਨ੍ਹਾਂ ਦੇ ਫੈਮ-ਕਾਮ ਯੂਨੀਵਰਸ ਦੀ ਦੂਜੀ ਫ਼ਿਲਮ ‘ਲਵ ਕੀ ਅਰੇਂਜ ਮੈਰਿਜ’ ਇਸ਼ਰਤ ਖ਼ਾਨ ਵਲੋਂ ਨਿਰਦੇਸ਼ਿਤ ਹੈ ਤੇ ਰਾਜ ਸ਼ਾਂਡਿਲਿਆ ਵਲੋਂ ਲਿਖੀ ਗਈ ਹੈ। ‘ਮਾਸਟਰ ਆਫ਼ ਕਾਮੇਡੀ’ ਅਨੂੰ ਕਪੂਰ, ਸੁਪ੍ਰੀਆ ਪਾਠਕ, ਰਾਜਪਾਲ ਯਾਦਵ, ਸੁਧੀਰ ਪਾਂਡੇ ਤੇ ਪਰਿਤੋਸ਼ ਤ੍ਰਿਪਾਠੀ ਮੁੱਖ ਭੂਮਿਕਾਵਾਂ ’ਚ ਸਨੀ ਸਿੰਘ ਤੇ ਅਵਨੀਤ ਕੌਰ ਨਾਲ ਨਜ਼ਰ ਆਉਣਗੇ, ਜੋ ਪਹਿਲੀ ਵਾਰ ਇਕੱਠੇ ਕੰਮ ਕਰ ਰਹੇ ਹਨ।

ਸੰਨੀ ਦਾ ਕਹਿਣਾ ਹੈ ਕਿ ਰਾਜ ਸ਼ਾਂਡਿਲਿਆ ਦੀ ਕਾਮੇਡੀ ਹੁਣ ਤੱਕ ਦੀਆਂ ਸਾਰੀਆਂ ਕਾਮੇਡੀ ਫ਼ਿਲਮਾਂ ਦੇ ਮੁਕਾਬਲੇ ਬਹੁਤ ਵੱਖਰੀ ਹੈ, ਜਿਸ ਕਾਰਨ ਉਹ ਇਸ ਫ਼ਿਲਮ ਵੱਲ ਆਕਰਸ਼ਿਤ ਹੋਇਆ ਹੈ। ਇਹ ਇਕ ਮਜ਼ੇਦਾਰ ਘਰੇਲੂ ਕਾਮੇਡੀ ਮਨੋਰੰਜਨ ਫ਼ਿਲਮ ਹੈ। ਮੈਂ ਇਸ ਫ਼ਿਲਮ ਨੂੰ ਸ਼ੁਰੂ ਕਰਨ ਲਈ ਬਹੁਤ ਉਤਸ਼ਾਹਿਤ ਹਾਂ।

Add a Comment

Your email address will not be published. Required fields are marked *