ਕੈਨੇਡਾ ‘ਚ 3 ਹਿੰਦੂ ਮੰਦਰਾਂ ‘ਚ ਭੰਨਤੋੜ, ਨਕਦੀ ਲੈ ਕੇ ਫ਼ਰਾਰ ਹੋਇਆ ਚੋਰ

ਓਨਟਾਰੀਓ – ਕੈਨੇਡਾ ਦੇ ਓਨਟਾਰੀਓ ਸੂਬੇ ਦੇ ਡਰਹਮ ਖੇਤਰ ਵਿੱਚ ਪੁਲਸ ਇੱਕ ਸ਼ੱਕੀ ਦੀ ਭਾਲ ਕਰ ਰਹੀ ਹੈ ਜਿਸ ਨੇ 3 ਹਿੰਦੂ ਮੰਦਰਾਂ ਵਿੱਚ ਦਾਖ਼ਲ ਹੋ ਕੇ ਦਾਨ ਬਾਕਸਾਂ ਵਿੱਚੋਂ ਵੱਡੀ ਮਾਤਰਾ ਵਿੱਚ ਨਕਦੀ ਚੋਰੀ ਕਰ ਲਈ।ਪੁਲਸ ਨੇ ਸ਼ੱਕੀ ਬਾਰੇ ਜਾਣਕਾਰੀ ਰੱਖਣ ਵਾਲੇ ਕਿਸੀ ਵੀ ਵਿਅਕਤੀ ਨੂੰ ਉਨ੍ਹਾਂ ਨਾਲ ਸੰਪਰਕ ਕਰਨ ਲਈ ਕਿਹਾ ਹੈ। ਇਸ ਤੋਂ ਇਲਾਵਾ ਪੁਲਸ ਨੇ ਸ਼ੱਕੀ ਦੀ ਸੂਚਨਾ ਦੇਣ ਵਾਲੇ ਨੂੰ 2000 ਹਜ਼ਾਰ ਕੈਨੇਡੀਅਨ ਡਾਲਰ ਦਾ ਇਨਾਮ ਦੇਣ ਦਾ ਵੀ ਐਲਾਨ ਕੀਤਾ ਹੈ।

ਡਰਹਮ ਪੁਲਸ ਵਿਭਾਗ ਨੇ ਬੁੱਧਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਇੱਕ ਸ਼ੱਕੀ ਐਤਵਾਰ ਨੂੰ ਪਿਕਰਿੰਗ ਵਿੱਚ ਬੇਲੀ ਸਟਰੀਟ ਅਤੇ ਕ੍ਰਾਸਨੋ ਬੁਲੇਵਾਰਡ ਦੇ ਖੇਤਰ ਵਿੱਚ ਇੱਕ ਮੰਦਰ ਵਿੱਚ ਦਾਖ਼ਲ ਹੋਇਆ। ਬਿਆਨ ਵਿਚ ਕਿਹਾ ਗਿਆ ਹੈ ਕਿ ਸ਼ੱਕੀ 5’9 ਇੰਚ ਲੰਬਾ, ਉਸ ਦਾ ਭਾਰ ਲਗਭਗ 91 ਕਿਲੋ ਸੀ ਅਤੇ ਉਹ ਲੰਗੜਾ ਕੇ ਚੱਰ ਰਿਹਾ ਸੀ। ਬਿਆਨ ਵਿਚ ਕਿਹਾ ਗਿਆ ਹੈ ਕਿ ਰਾਤ 12:45 ਵਜੇ ਸੁਰੱਖਿਆ ਨਿਗਰਾਨੀ ਨੇ ਇਕ ਪੁਰਸ਼ ਨੂੰ ਮੰਦਰ ਵਿਚ ਦਾਖਲ ਹੁੰਦੇ ਦੇਖਿਆ ਅਤੇ ਦਾਨ ਬਕਸਿਆਂ ਵਿਚੋਂ ਵੱਡੀ ਮਾਤਰਾ ਵਿਚ ਨਕਦੀ ਕੱਢਦੇ ਦੇਖਿਆ ਗਿਆ। ਹਾਲਾਂਕਿ ਪੁਲਸ ਦੇ ਪਹੁੰਚਣ ਤੋਂ ਪਹਿਲਾਂ ਹੀ ਉਹ ਫਰਾਰ ਹੋ ਗਿਆ।

ਥੋੜ੍ਹੀ ਦੇਰ ਬਾਅਦ, ਲਗਭਗ 1:30 ਵਜੇ, ਡਰਸਨ ਸਟਰੀਟ ਦੇ ਖੇਤਰ ਵਿੱਚ ਇੱਕ ਮੰਦਰ ਵਿੱਚ ਇੱਕ ਸ਼ੱਕੀ ਵਿਅਕਤੀ ਦੇ ਆਉਣ ਦੀ ਸੂਚਨਾ ਮਿਲੀ। ਮੰਦਰ ਨਾਲ ਜੁੜੇ ਇਕ ਵਿਅਕਤੀ ਨੇ ਦੱਸਿਆ ਕਿ ਸ਼ੱਕੀ ਨੇ ਖਿੜਕੀ ਤੋੜ ਦਿੱਤੀ ਅਥੇ ਇਕ ਤਿਜੋਰੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਵਿਚ ਦਾਨ ਕੀਤੀ ਨਕਦੀ ਸੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਸ਼ੱਕੀ ਅਸਫਲ ਰਿਹਾ ਅਤੇ ਪੁਲਸ ਦੇ ਪਹੁੰਚਣ ਤੋਂ ਪਹਿਲਾਂ ਹੀ ਭੱਜ ਗਿਆ। ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਨਾਲ ਪੁਸ਼ਟੀ ਹੋਈ ਇਹ ਉਹੀ ਸ਼ੱਕੀ ਸੀ ਜੋ ਇਸ ਤੋਂ ਪਹਿਲਾਂ ਚੋਰੀ ਲਈ ਮੰਦਰਾਂ ਵਿੱਚ ਦਾਖਲ ਹੋਇਆ ਸੀ। ਬਾਅਦ ‘ਚ ਕਰੀਬ 2:50 ਵਜੇ ਉਹੀ ਵਿਅਕਤੀ ਅਜੈਕਸ ਦੇ ਵੈਸਟਨੀ ਰੋਡ ਸਾਊਥ ਅਤੇ ਬੇਲੀ ਸਟਰੀਟ ਵੈਸਟ ਦੇ ਇਲਾਕੇ ‘ਚ ਇਕ ਹੋਰ ਮੰਦਰ ‘ਚ ਦਾਖ਼ਲ ਹੋ ਗਿਆ ਅਤੇ ਦਾਨ ਬਾਕਸ ‘ਚੋਂ ਵੱਡੀ ਮਾਤਰਾ ‘ਚ ਨਕਦੀ ਚੋਰੀ ਕਰ ਲਈ।

Add a Comment

Your email address will not be published. Required fields are marked *