ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਨਿੱਕੀ ਨੇ ਕੀਤਾ ਵਾਅਦਾ

ਵਾਸ਼ਿੰਗਟਨ : ਭਾਰਤੀ ਮੂਲ ਦੀ ਨਿੱਕੀ ਹੈਲੀ ਸਾਲ 2024 ਵਿੱਚ ਹੋਣ ਵਾਲੀਆਂ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਲਈ ਰਿਪਬਲਿਕਨ ਪਾਰਟੀ ਦੀ ਉਮੀਦਵਾਰ ਹੈ। ਨਿੱਕੀ ਨੇ ਵੀ 15 ਫਰਵਰੀ ਤੋਂ ਆਪਣੀ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਹੁਣ ਉਸ ਨੇ ਦੇਸ਼ ਅਤੇ ਦੁਨੀਆ ਨਾਲ ਵਾਅਦਾ ਕੀਤਾ ਹੈ ਕਿ ਜੇਕਰ ਉਹ ਰਾਸ਼ਟਰਪਤੀ ਬਣ ਜਾਂਦੀ ਹੈ ਤਾਂ ਉਹ ਚੀਨ ਅਤੇ ਪਾਕਿਸਤਾਨ ਵਰਗੇ ਅਮਰੀਕਾ ਵਿਰੋਧੀਆਂ ਪ੍ਰਤੀ ਕੋਈ ਨਰਮੀ ਨਹੀਂ ਦਿਖਾਏਗੀ। ਨਿੱਕੀ ਨੇ ਕਿਹਾ ਹੈ ਕਿ ਅਮਰੀਕਾ ਦੇ ਵਿਰੋਧੀਆਂ ਨੂੰ ਵਿਦੇਸ਼ੀ ਸਹਾਇਤਾ ਰੋਕ ਦਿੱਤੀ ਜਾਵੇਗੀ। ਉਨ੍ਹਾਂ ਮੁਤਾਬਕ ਅਮਰੀਕਾ ਨੂੰ ਨਫਰਤ ਕਰਨ ਵਾਲੇ ਦੇਸ਼ਾਂ ਨੂੰ ਇਕ ਫੀਸਦੀ ਵੀ ਰਾਹਤ ਨਹੀਂ ਮਿਲੇਗੀ।

ਨਿੱਕੀ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ ਦੌਰਾਨ ਸੰਯੁਕਤ ਰਾਸ਼ਟਰ ਵਿੱਚ ਅਮਰੀਕਾ ਦੀ ਰਾਜਦੂਤ ਰਹਿ ਚੁੱਕੀ ਹੈ। ਇਸ ਤੋਂ ਇਲਾਵਾ ਉਹ ਸਾਊਥ ਕੈਰੋਲੀਨਾ ਦੇ ਗਵਰਨਰ ਰਹਿ ਕੇ ਇਸ ਅਹੁਦੇ ‘ਤੇ ਕੰਮ ਕਰਨ ਦਾ ਤਜਰਬਾ ਵੀ ਹਾਸਲ ਕਰ ਚੁੱਕੀ ਹੈ। ਨਿੱਕੀ ਨੇ ਨਿਊਯਾਰਕ ਪੋਸਟ ਵਿੱਚ ਇੱਕ ਰਾਏ ਲਿਖੀ ਹੈ। ਇਸ ਰਾਏ ਵਿੱਚ ਉਸਨੇ ਲਿਖਿਆ ਕਿ ‘ਮੈਂ ਹਰ ਉਸ ਦੇਸ਼ ਨੂੰ ਵਿਦੇਸ਼ੀ ਸਹਾਇਤਾ ਬੰਦ ਕਰ ਦੇਵਾਂਗੀ ਜੋ ਸਾਡੇ ਨਾਲ ਨਫ਼ਰਤ ਕਰਦਾ ਹੈ। ਇੱਕ ਮਜ਼ਬੂਤ ​​ਅਮਰੀਕਾ ਨੂੰ ਬੁਰੇ ਲੋਕਾਂ ਲਈ ਕੁਝ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਅਮਰੀਕਾ ਆਪਣੇ ਲੋਕਾਂ ਦੀ ਮਿਹਨਤ ਦੀ ਕਮਾਈ ਨੂੰ ਬਰਬਾਦ ਨਹੀਂ ਹੋਣ ਦੇਵੇਗਾ ਅਤੇ ਸਿਰਫ ਅਜਿਹੇ ਨੇਤਾ ਹੀ ਸਾਡੇ ਭਰੋਸੇ ਦੇ ਹੱਕਦਾਰ ਹਨ ਜੋ ਦੇਸ਼ ਦੇ ਦੁਸ਼ਮਣਾਂ ਦਾ ਮੁਕਾਬਲਾ ਕਰ ਸਕਦੇ ਹਨ ਅਤੇ ਸਾਡੇ ਦੋਸਤਾਂ ਦੇ ਨਾਲ ਖੜੇ ਹੋ ਸਕਦੇ ਹਨ।

‘ਪਾਕਿਸਤਾਨ ਵਿੱਚ ਇੱਕ ਦਰਜਨ ਅੱਤਵਾਦੀ ਸੰਗਠਨ

ਨਿੱਕੀ ਨੇ ਅੱਗੇ ਲਿਖਿਆ ਕਿ ‘ਅਸੀਂ ਪਿਛਲੇ ਕੁਝ ਸਾਲਾਂ ਵਿੱਚ ਇਰਾਕ ਨੂੰ ਇੱਕ ਅਰਬ ਡਾਲਰ ਤੋਂ ਵੱਧ ਦੀ ਸਹਾਇਤਾ ਦਿੱਤੀ ਹੈ ਅਤੇ ਇਸ ਦੇ ਬਾਵਜੂਦ ਉੱਥੋਂ ਦੀ ਸਰਕਾਰ ਈਰਾਨ ਵਿੱਚ ਬੈਠੇ ਕਾਤਲਾਂ ਨੇੜੇ ਆ ਰਹੀ ਹੈ। ਬਾਈਡੇਨ ਪ੍ਰਸ਼ਾਸਨ ਨੇ ਪਾਕਿਸਤਾਨ ਨੂੰ ਮਿਲਟਰੀ ਸਹਾਇਤਾ ਵੀ ਬਹਾਲ ਕਰ ਦਿੱਤੀ ਹੈ। ਜਦੋਂ ਕਿ ਇਹ ਦੇਸ਼ ਘੱਟੋ-ਘੱਟ ਇੱਕ ਦਰਜਨ ਅੱਤਵਾਦੀ ਸੰਗਠਨਾਂ ਦਾ ਗੜ੍ਹ ਹੈ ਅਤੇ ਇਸਦੀ ਸਰਕਾਰ ਪੂਰੀ ਤਰ੍ਹਾਂ ਚੀਨ ਨੂੰ ਸਮਰਪਿਤ ਹੈ।

ਅਮਰੀਕਾ ਦੇ ਦੋਸਤਾਂ ਵਿਰੁੱਧ ਪ੍ਰਚਾਰ

ਨਿੱਕੀ ਦੇ ਅਨੁਸਾਰ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਉਨ੍ਹਾਂ ਦੀ ਟੀਮ ਨੇ ਫਲਸਤੀਨ ਦੇ ਲੋਕਾਂ ਦੀ ਮਦਦ ਲਈ ਇੱਕ ਸੰਯੁਕਤ ਰਾਸ਼ਟਰ ਦੀ ਏਜੰਸੀ ਨੂੰ ਲਗਭਗ ਅੱਧਾ ਅਰਬ ਡਾਲਰ ਦਿੱਤੇ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਇਸ ਰਕਮ ਨਾਲ ਅਮਰੀਕਾ ਦੇ ਸਹਿਯੋਗੀ ਇਜ਼ਰਾਈਲ ਖ਼ਿਲਾਫ਼ ਪ੍ਰਾਪੇਗੰਡਾ ਚਲਾਇਆ ਜਾ ਰਿਹਾ ਹੈ। ਹੇਲੀ ਨੇ ਸਾਲ 2024 ਲਈ ਆਪਣੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਉਹ ਆਪਣੇ ਆਪ ਨੂੰ ਨਵੀਂ ਪੀੜ੍ਹੀ ਦੇ ਰਿਪਬਲਿਕਨ ਨੇਤਾਵਾਂ ਦੀ ਲੀਗ ਵਿੱਚ ਵੋਟਰਾਂ ਸਾਹਮਣੇ ਪੇਸ਼ ਕਰ ਰਹੀ ਹੈ। ਹੇਲੀ ਭਾਰਤੀ ਮੂਲ ਦੀ ਪਹਿਲੀ ਅਮਰੀਕੀ ਮਹਿਲਾ ਹੈ ਜਿਸ ਨੂੰ ਰਿਪਬਲਿਕਨ ਪਾਰਟੀ ਵੱਲੋਂ ਨਾਮਜ਼ਦ ਕੀਤਾ ਗਿਆ ਹੈ।

Add a Comment

Your email address will not be published. Required fields are marked *