ਗੂਗਲ ‘ਤੇ ਖੋਜ ਰਿਹਾ ਸੀ ‘ਖ਼ੁਦਕੁਸ਼ੀ ਕਰਨ ਦਾ ਤਰੀਕਾ’ ਪੁਲਸ ਨੇ ਇੰਝ ਬਚਾਈ ਜਾਨ

ਮੁੰਬਈ – ਮੁੰਬਈ ‘ਚ ਰਹਿਣ ਵਾਲਾ 28 ਸਾਲਾ ਵਿਅਕਤੀ ਗੂਗਲ ‘ਤੇ ‘ਖੁਦਕੁਸ਼ੀ ਕਰਨ ਦਾ ਸਭ ਤੋਂ ਵਧੀਆ ਤਰੀਕਾ’ ਸਰਚ ਕਰ ਰਿਹਾ ਸੀ ਅਤੇ ਇੰਟਰਪੋਲ ਦੇ ਅਲਰਟ ਤੋਂ ਬਾਅਦ ਮੁੰਬਈ ਪੁਲਸ ਨੇ ਉਸ ਦਾ ਪਤਾ ਲਗਾ ਕੇ ਉਸ ਨੂੰ ਖੁਦਕੁਸ਼ੀ ਕਰਨ ਤੋਂ ਰੋਕਿਆ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਵਿਅਕਤੀ, ਜੋ ਰਾਜਸਥਾਨ ਦਾ ਰਹਿਣ ਵਾਲਾ ਹੈ, ਨੂੰ ਮੰਗਲਵਾਰ ਨੂੰ ਉਪਨਗਰ ਮਾਲਵਾਨੀ ਤੋਂ ਬਚਾ ਲਿਆ ਗਿਆ ਜਦੋਂ ਪੁਲਸ ਨੇ ਇੰਟਰਪੋਲ ਦੁਆਰਾ ਸਾਂਝੇ ਕੀਤੇ ਗਏ ਉਸ ਦੇ ਮੋਬਾਈਲ ਨੰਬਰ ਦੇ ਆਧਾਰ ‘ਤੇ ਉਸ ਦੀ ਲੋਕੇਸ਼ਨ ਦਾ ਪਤਾ ਲਗਾਇਆ। ਅੰਤਰਰਾਸ਼ਟਰੀ ਅਪਰਾਧਿਕ ਪੁਲਸ ਸੰਗਠਨ, ਆਮ ਤੌਰ ‘ਤੇ ਇੰਟਰਪੋਲ ਵਜੋਂ ਜਾਣਿਆ ਜਾਂਦਾ ਹੈ, ਇਕ ਅੰਤਰਰਾਸ਼ਟਰੀ ਸੰਸਥਾ ਹੈ ਜੋ ਦੁਨੀਆ ਭਰ ਵਿਚ ਪੁਲਸ ਸਹਿਯੋਗ ਅਤੇ ਅਪਰਾਧ ਕੰਟਰੋਲ ਦੀ ਸਹੂਲਤ ਪ੍ਰਦਾਨ ਕਰਦੀ ਹੈ। ਪੁਲਸ ਅਧਿਕਾਰੀ ਨੇ ਕਿਹਾ,”ਮੰਗਲਵਾਰ ਦੁਪਹਿਰ ਇੰਟਰਪੋਲ ਵਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ ‘ਤੇ ਮੁੰਬਈ ਪੁਲਸ ਦੀ ਅਪਰਾਧ ਸ਼ਾਖਾ ਦੀ ਯੂਨਿਟ-11 ਵਲੋਂ ਬਚਾਅ ਮੁਹਿੰਮ ਚਲਾਈ ਗਈ।”

ਉਨ੍ਹਾਂ ਕਿਹਾ,”ਪੀੜਤ, ਮਲਾਡ ਪੱਛਮ ਦੇ ਮਾਲਵਣੀ ‘ਚ ਰਹਿੰਦਾ ਹੈ ਅਤੇ ਮੂਲ ਰੂਪ ਨਾਲ ਰਾਜਸਥਾਨ ਦਾ ਰਹਿਣ ਵਾਲਾ ਹੈ। ਜਾਂਚ ਦੌਰਾਨ ਪੁਲਸ ਨੇ ਪਾਇਆ ਕਿ ਉਹ ਦਬਾਅ ‘ਚ ਸੀ, ਕਿਉਂਕਿ ਉਹ 2 ਸਾਲ ਪਹਿਲਾਂ ਇਕ ਅਪਰਾਧਕ ਮਾਮਲੇ ‘ਚ ਆਪਣੀ ਮਾਂ ਦੀ ਗ੍ਰਿਫ਼ਤਾਰੀ ਦੇ ਬਾਅਦ ਤੋਂ ਮੁੰਬਈ ਦੀ ਜੇਲ੍ਹ ਤੋਂ ਉਸ ਦੀ ਰਿਹਾਈ ਨਹੀਂ ਕਰਵਾ ਪਾ ਰਿਹਾ ਸੀ।” ਉਨ੍ਹਾਂ ਦੱਸਿਆ ਕਿ ਉਹ ਵਿਅਕਤੀ ਪੱਛਮੀ ਉਪਨਗਰ ਮਾਲਵਣੀ ‘ਚ ਰਹਿਣ ਤੋਂ ਪਹਿਲੇ ਆਪਣੇ ਰਿਸ਼ਤੇਦਾਰਾਂ ਨਾਲ ਮੀਰਾ ਰੋਡ ਇਲਾਕੇ (ਗੁਆਂਢੀ ਠਾਣੇ ਜ਼ਿਲ੍ਹੇ ‘ਚ) ਰਹਿੰਦਾ ਸੀ। ਅਧਿਕਾਰੀ ਨੇ ਕਿਹਾ,”ਉਹ ਪਿਛਲੇ 6 ਮਹੀਨਿਆਂ ਤੋਂ ਬੇਰੁਜ਼ਗਾਰ ਹੈ। ਉਹ ਆਪਣੀ ਮਾਂ ਨੂੰ ਜੇਲ੍ਹ ਤੋਂ ਨਹੀਂ ਛੁਡਾ ਸਕਣ ਕਾਰਨ ਪਰੇਸ਼ਾਨ ਸੀ। ਜਿਵੇਂ ਹੀ ਉਸ ਦੇ ਮਨ ‘ਚ ਜੀਵਨ ਖ਼ਤਮ ਕਰਨ ਦਾ ਵਿਚਾਰ ਆਇਆ, ਉਸ ਨੇ ਖ਼ੁਦਕੁਸ਼ੀ ਦੇ ਤਰੀਕੇ ਆਨਲਾਈਨ ਲੱਭਣੇ ਸ਼ੁਰੂ ਕਰ ਦਿੱਤੇ।” ਉਸ ਨੇ ਕਈ ਵਾਰ ਗੂਗਲ ‘ਤੇ ‘ਸੁਸਾਈਡ ਬੈਸਟ ਵੇਅ’ ਸਰਚ ਕੀਤਾ, ਜਿਸ ‘ਤੇ ਇੰਟਰਪੋਲ ਅਧਿਕਾਰੀਆਂ ਦਾ ਧਿਆਨ ਗਿਆ, ਜਿਨ੍ਹਾਂ ਨੇ ਉਸ ਦੇ ਮੋਬਾਇਲ ਨੰਬਰ ਨਾਲ ਮੁੰਬਈ ਪੁਲਸ ਨੂੰ ਇਸ ਬਾਰੇ ਇਕ ਈਮੇਲ ਭੇਜਿਆ। ਉਨ੍ਹਾਂ ਦੱਸਿਆ ਕਿ ਉਸ ਜਾਣਕਾਰੀ ਦੇ ਆਧਾਰ ‘ਤੇ ਅਪਰਾਧ ਸ਼ਾਖਾ ਨੂੰ ਪਤਾ ਲੱਗਾ ਕਿ ਮੋਬਾਇਲ ਫੋਨ ਦਾ ਉਪਯੋਗਕਰਤਾ ਮਾਲਵਣੀ ‘ਚ ਸੀ। ਉਨ੍ਹਾਂ ਕਿਹਾ,”ਪੁਲਸ ਉੱਥੇ ਪਹੁੰਚੀ, ਫਿਰ ਪੀੜਤ ਨੂੰ ਹਿਰਾਸਤ ‘ਚ ਲੈ ਲਿਆ ਗਿਆ ਅਤੇ ਉਸ ਦੀ ਕਾਊਂਸਲਿੰਗ ਕੀਤੀ ਗਈ।” ਪੁਲਸ ਅਧਿਕਾਰੀ ਨੇ ਕਿਹਾ,”ਪੇਸ਼ੇਵਰ ਸਲਾਹਕਾਰਾਂ ਵਲੋਂ ਸਲਾਹ ਦਿੱਤੇ ਜਾਣ ਤੋਂ ਬਾਅਦ ਉਸ ਨੂੰ ਸ਼ਹਿਰ ‘ਚ ਆਪਣੇ ਰਿਸ਼ਤੇਦਾਰਾਂ ਦੇ ਇੱਥੇ ਜਾਣ ਲਈ ਕਿਹਾ ਗਿਆ ਹੈ।” 

Add a Comment

Your email address will not be published. Required fields are marked *