ਕਾਂਗਰਸ ਨੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਦੇ ਪੁੱਤਰ ਬਣਾਇਆ ਉਮੀਦਵਾਰ

ਦੇਹਰਾਦੂਨ — ਕਾਂਗਰਸ ਨੇ ਸ਼ਨੀਵਾਰ ਨੂੰ ਉੱਤਰਾਖੰਡ ਦੀਆਂ ਬਾਕੀ ਦੋ ਲੋਕ ਸਭਾ ਸੀਟਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ। ਸਾਬਕਾ ਮੁੱਖ ਮੰਤਰੀ ਅਤੇ ਪਾਰਟੀ ਦੇ ਸੀਨੀਅਰ ਨੇਤਾ ਹਰੀਸ਼ ਰਾਵਤ ਦੇ ਵੱਡੇ ਪੁੱਤਰ ਵਰਿੰਦਰ ਰਾਵਤ ਨੂੰ ਹਰਿਦੁਆਰ ਤੋਂ ਜਦਕਿ ਪ੍ਰਕਾਸ਼ ਜੋਸ਼ੀ ਨੂੰ ਨੈਨੀਤਾਲ-ਊਧਮ ਸਿੰਘ ਨਗਰ ਤੋਂ ਮੈਦਾਨ ‘ਚ ਉਤਾਰਿਆ ਗਿਆ ਹੈ। ਕਾਂਗਰਸ ਨੇ ਸ਼ਨੀਵਾਰ ਨੂੰ ਨਵੀਂ ਦਿੱਲੀ ‘ਚ ਲੋਕ ਸਭਾ ਚੋਣਾਂ ਲਈ 45 ਉਮੀਦਵਾਰਾਂ ਦੀ ਚੌਥੀ ਸੂਚੀ ਜਾਰੀ ਕੀਤੀ, ਜਿਸ ‘ਚ ਦੋਵਾਂ ਨੂੰ ਉਤਰਾਖੰਡ ਤੋਂ ਟਿਕਟਾਂ ਦਿੱਤੀਆਂ ਗਈਆਂ ਹਨ।

ਹਰਿਦੁਆਰ ਵਿੱਚ ਵਰਿੰਦਰ ਰਾਵਤ ਦਾ ਮੁਕਾਬਲਾ ਭਾਜਪਾ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨਾਲ ਹੈ, ਜਦੋਂ ਕਿ ਜੋਸ਼ੀ ਦਾ ਮੁਕਾਬਲਾ ਨੈਨੀਤਾਲ-ਊਧਮ ਸਿੰਘ ਨਗਰ ਵਿੱਚ ਕੇਂਦਰੀ ਰੱਖਿਆ ਅਤੇ ਸੈਰ-ਸਪਾਟਾ ਰਾਜ ਮੰਤਰੀ ਅਜੈ ਭੱਟ ਨਾਲ ਹੋਵੇਗਾ। ਭਾਜਪਾ ਦੇ ਰਮੇਸ਼ ਪੋਖਰਿਆਲ ਨਿਸ਼ੰਕ ਨੇ 2014 ਅਤੇ 2019 ਦੀਆਂ ਆਮ ਚੋਣਾਂ ਵਿੱਚ ਹਰਿਦੁਆਰ ਤੋਂ ਜਿੱਤ ਦਰਜ ਕੀਤੀ ਸੀ। ਹਾਲਾਂਕਿ ਵਰਿੰਦਰ ਦੇ ਪਿਤਾ ਹਰੀਸ਼ ਰਾਵਤ 2009 ‘ਚ ਇੱਥੋਂ ਜਿੱਤ ਗਏ ਸਨ। ਪ੍ਰਕਾਸ਼ ਜੋਸ਼ੀ ਕਾਂਗਰਸ ਦੇ ਅਧਿਕਾਰੀ ਹਨ। ਕਾਂਗਰਸ ਨੇ ਇਸ ਤੋਂ ਪਹਿਲਾਂ ਉੱਤਰਾਖੰਡ ਦੀਆਂ ਹੋਰ ਤਿੰਨ ਲੋਕ ਸਭਾ ਸੀਟਾਂ – ਟਿਹਰੀ ਗੜ੍ਹਵਾਲ, ਪੌੜੀ ਗੜ੍ਹਵਾਲ ਅਤੇ ਅਲਮੋੜਾ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਸੀ।

Add a Comment

Your email address will not be published. Required fields are marked *