ਅਮਿਤ ਸ਼ਾਹ ਨੇ ਰਿੰਦਾ, ਲੰਡਾ ਅਤੇ ਡੱਲਾ ਦੇ ਨੈੱਟਵਰਕ ਦੀ ਤੋੜੀ ਕਮਰ

ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸੰਗਠਿਤ ਅਪਰਾਧ ਨੂੰ ਖਤਮ ਕਰਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦ੍ਰਿਸ਼ਟਕੋਣ ਨੂੰ ਸਾਕਾਰ ਕਰਨ ਲਈ ਦਿੱਲੀ- ਐੱਨ. ਸੀ. ਆਰ. ਅਤੇ ਦੇਸ਼ ਭਰ ’ਚ ਸਰਗਰਮ ਅੰਤਰਰਾਜੀ ਗਿਰੋਹਾਂ ’ਤੇ ਕਾਰਵਾਈ ਦੀ ਅਗਵਾਈ ਕਰ ਰਹੇ ਹਨ, ਜਿਸ ਦੇ ਸਿੱਟੇ ਵਜੋਂ ਕਈ ਖਤਰਨਾਕ ਮੁਲਜ਼ਮਾਂ ਨੂੰ ਨਿਆਂ ਦੇ ਕਟਹਿਰੇ ’ਚ ਖੜ੍ਹਾ ਕੀਤਾ ਜਾ ਸਕਿਆ ਹੈ।

ਸੂਤਰਾਂ ਕਿਹਾ ਕਿ ਸ਼ਾਹ ਦੇਸ਼ ਦੇ ਅੰਦਰ ਅਤੇ ਬਾਹਰ ਸਰਗਰਮ ਅਪਰਾਧਿਕ ਨੈੱਟਵਰਕ ਨੂੰ ਖਤਮ ਕਰਨ ਲਈ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਅਤੇ ਈ. ਡੀ. ਵਰਗੀਆਂ ਏਜੰਸੀਆਂ ਨੂੰ ਹੋਰ ਜ਼ਿਆਦਾ ਸ਼ਕਤੀਆਂ ਦੇ ਕੇ ਮਜ਼ਬੂਤ ਬਣਾਉਣ ਦੀ ਵਕਾਲਤ ਕਰ ਰਹੇ ਹਨ। ਸ਼ਾਹ ਨੇ ਨਿਯਮਤ ਸਮੀਖਿਆ ਬੈਠਕਾਂ ਕਰ ਰਹੇ ਹਨ ਅਤੇ ਸਮੇਂ-ਸਮੇਂ ’ਤੇ ਪੁਲਸ ਅਤੇ ਹੋਰ ਏਜੰਸੀਆਂ ਨੂੰ ਨਿਰਦੇਸ਼ ਦੇ ਰਹੇ ਹਨ।

ਸੂਤਰਾਂ ਨੇ ਕਿਹਾ ਕਿ ਗ੍ਰਹਿ ਮੰਤਰੀ ਨੇ ਦਿੱਲੀ ਪੁਲਸ ਦੀਆਂ ਵਿਸ਼ੇਸ਼ ਇਕਾਈਆਂ ਨੂੰ ਵਿਸ਼ੇਸ਼ ਨਿਰਦੇਸ਼ ਦਿੱਤੇ ਹਨ ਕਿ ਉਹ ਦੇਸ਼ ਜਾਂ ਵਿਦੇਸ਼ ’ਚ ਛਿਪਣ ਦੀ ਕੋਸ਼ਿਸ਼ ਕਰ ਰਹੇ ਸੰਗਠਿਤ ਮੁਲਜ਼ਮਾਂ ਅਤੇ ਅੱਤਵਾਦੀਆਂ ਦਾ ਕਾਨੂੰਨੀ ਤੌਰ ’ਤੇ ਪਿੱਛਾ ਕਰਨ। ਇਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ, ਦਿੱਲੀ ਪੁਲਸ ਨੇ ਆਪਰਾਧਿਕ-ਅੱਤਵਾਦੀ ਗਠਜੋੜ ਨਾਲ ਜੁੜੇ 51 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਭਾਰੀ ਮਾਤਰਾ ’ਚ ਹਥਿਆਰ ਬਰਾਮਦ ਕੀਤੇ ਹਨ। ਇਨ੍ਹਾਂ 51 ਗ੍ਰਿਫਤਾਰੀਆਂ ’ਚ ਰਿੰਦਾ, ਲੰਡਾ ਅਤੇ ਅਰਸ਼ਦੀਪ ਡੱਲਾ ਨੈੱਟਵਰਕ ਦੀ ਕਮਰ ਤੋੜ ਦਿੱਤੀ ਹੈ, ਜੋ ਵਿਦੇਸ਼ ’ਚ ਸਥਿਤ ਹਨ ਅਤੇ ਪੰਜਾਬ ’ਚ ਸਰਗਰਮ ਹਨ।

Add a Comment

Your email address will not be published. Required fields are marked *