PM ਮੋਦੀ ਨੂੰ ਰੱਖੜੀ ਬੰਨ੍ਹਦੇ ਹੋਏ ਛੋਟੀਆਂ-ਛੋਟੀਆਂ ਬੱਚੀਆਂ ਨੇ ਲਗਾਏ ਵੰਦੇ ਮਾਤਰਮ ਦੇ ਨਾਅਰੇ

ਨਵੀਂ ਦਿੱਲੀ- ਦੇਸ਼ ਭਰ ‘ਚ ਬੁੱਧਵਾਰ ਨੂੰ ਰੱਖੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਛੋਟੀਆਂ-ਛੋਟੀਆਂ ਸਕੂਲ ਦੀਆਂ ਵਿਦਿਆਰਥਣਾਂ ਨੇ 7 ਕਲਿਆਣ ਮਾਰਗ ਸਥਿਤ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਪਹੁੰਚ ਕੇ ਰੱਖੜੀ ਬੰਨ੍ਹੀ। ਇਸ ਦੌਰਾਨ ਪੀ.ਐੱਮ. ਮੋਦੀ ਬੱਚੀਆਂ ਨੂੰ ਪਿਆਰ ਕਰਦੇ ਹੋਏ ਨਜ਼ਰ ਆਏ। ਪੀ.ਐੱਮ. ਮੋਦੀ ਨੇ ਸਾਰੀਆਂ ਬੱਚਆਂ ਦੇ ਨਾਲ ਫੋਟੋ ਵੀ ਖਿੱਚਵਾਈ। ਪੀ.ਐੱਮ. ਮੋਦੀ ਬੱਚੀਆਂ ਨਾਲ ਗੱਲ ਕਰਦੇ ਵੀ ਨਜ਼ਰ ਆਏ। ਕਈ ਬੱਚੀਆਂ ਬੀ.ਐੱਮ. ਮੋਦੀ ਦੀ ਫੋਟੋ ਲੱਗੀ ਰੱਖੜੀ ਲੈ ਕੇ ਆਈਆਂ ਸਨ। ਬੱਚੀਆਂ ਨੇ ਵੰਦੇ ਮਾਤਰਮ ਦੇ ਨਾਅਰੇ ਵੀ ਲਗਾਏ।

ਉਥੇ ਹੀ ਇਸਤੋਂ ਪਹਿਲਾਂ ਪੀ.ਐੱਮ. ਮੋਦੀ ਨੇ ਲੋਕਾਂ ਨੂੰ ਰੱਖੜੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਇਹ ਤਿਉਹਾਰ ਭਾਰਤੀ ਸੱਭਿਆਚਾਰ ਦਾ ਪਵਿੱਤਰ ਪ੍ਰਤੀਬਿੰਬ ਹੈ। ਪੀ.ਐੱਮ. ਮੋਦੀ ਨੇ ‘ਐਕਸ’ ‘ਤੇ ਇਕ ਪੋਸਟ ‘ਚ ਕਿਹਾ ਕਿ ਮੇਰੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਰੱਖੜੀ ਦੀਆਂ ਸ਼ੁੱਭਕਾਮਨਾਵਾਂ। ਭੈਣ ਅਤੇ ਭਰਾ ਵਿਚਾਲੇ ਅਟੁੱਟ ਵਿਸ਼ਵਾਸ ਅਤੇ ਪਿਆਰ ਨੂੰ ਸਮਰਪਿਤ ਰੱਖੜੀ ਦਾ ਇਹ ਪਵਿੱਤਰ ਤਿਉਹਾਰ, ਸਾਡੇ ਸੱਭਿਆਚਾਰ ਦਾ ਪਵਿੱਤਰ ਪ੍ਰਤੀਬਿੰਬ ਹੈ। ਮੇਰੀ ਕਾਮਨਾ ਹੈ ਕਿ ਇਹ ਤਿਉਹਾਰ ਸਾਰਿਆਂ ਦੇ ਜੀਵਨ ‘ਚ ਪਿਆਰ ਅਤੇ ਸਦਭਾਵਨਾ ਨੂੰ ਡੂੰਘਾ ਕਰੇ। ਸਾਉਣ ਮਹੀਨੇ ਦੀ ਪੁਨਿੰਆ ਨੂੰ ਹਰ ਸਾਲ ਮਨਾਇਆ ਜਾਣ ਵਾਲਾ ਇਹ ਤਿਉਹਾਰ ਭਰਾ-ਭੈਣ ਦੇ ਪਿਆਰ ਅਤੇ ਪਵਿੱਤਰ ਰਿਸ਼ਤੇ ਨੂੰ ਹੋਰ ਗੂੜਾ ਕਰਦਾ ਹੈ। ਅਟੁੱਟ ਪ੍ਰੇਮ ਦੇ ਇਸ ਤਿਉਹਾਰ ‘ਤੇ ਭੈਣਾਂ ਜਿੱਥੇ ਆਪਣੇ ਭਰਾਵਾਂ ਦੀ ਸਫਲਤਾ ਦੀ ਪ੍ਰਾਥਨਾ ਕਰਦੀਆਂ ਹਨ, ਉਥੇ ਹੀ ਭਰਾ ਇਸਦੇ ਬਦਲੇ ਆਪਣੀਆਂ ਭੈਣਾਂ ਦੀ ਹਰ ਤਰ੍ਹਾਂ ਦੀ ਬਿਪਤਾ ਤੋਂ ਬਚਾਉਣ ਦਾ ਪ੍ਰਣ ਲੈਂਦੇ ਹਨ। 

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਦੇਸ਼ ਵਾਸੀਆਂ ਨੂੰ ਰੱਖੜੀ ਦੀ ਵਧਾਈ ਦਿੱਤੀ। ਰਾਸ਼ਟਰਪਤੀ ਮੁਰਮੂ ਨੇ ਟਵਿਟਰ ‘ਤੇ ਲਿਖਿਆ, ‘ਸਾਰੇ ਦੇਸ਼ ਵਾਸੀਆਂ ਨੂੰ ਰੱਖੜੀ ਦੇ ਪਵਿੱਤਰ ਤਿਉਹਾਰ ਦੀਆਂ ਵਧਾਈਆਂ। ਇਹ ਤਿਉਹਾਰ ਭੈਣ-ਭਰਾ ਦੇ ਅਟੁੱਟ ਪਿਆਰ ਦਾ ਪ੍ਰਤੀਕ ਹੈ ਅਤੇ ਪੂਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਆਓਇਸ ਸ਼ੁਭ ਮੌਕੇ ‘ਤੇ ਦੇਸ਼ ਵਿਚ ਔਰਤਾਂ ਲਈ ਵਧੇਰੇ ਸੁਰੱਖਿਅਤ ਅਤੇ ਬਰਾਬਰ ਦਾ ਮਾਹੌਲ ਸਿਰਜਣ ਦਾ ਪ੍ਰਣ ਕਰੀਏ।

Add a Comment

Your email address will not be published. Required fields are marked *