18 ਸਾਲਾਂ ਨੌਜਵਾਨ ਨੇ ਚਾਕੂ ਨਾਲ ਧਮਕਾ ਕੇ ਕੀਤੀ ਲੁੱਟ-ਖੋਹ
![](http://mehakewattan.com/wp-content/uploads/2023/08/download-1-9.jpg)
ਆਕਲੈਂਡ- ਦੁਕਾਨਦਾਰ ਨੂੰ ਚਾਕੂ ਦਿਖਾ ਕੇ ਧਮਕਾਉਣ ਅਤੇ ਕੈਸ਼ ਰਜਿਸਟਰ ਚੋਰੀ ਕਰਕੇ ਲੁੱਟ ਦੀ ਵਾਰਦਾਤ ਕਰਨ ਵਾਲੇ ਨੌਜਵਾਨ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਘਟਨਾ ਆਕਲੈਂਡ ਦੇ ਪੈਨਮੂਰ ਵਿੱਚ ਵਾਪਰੀ । ਜਦੋਂ ਕਵੀਂਸ ਰੋਡ ‘ਤੇ ਸੁਪਰੇਟ ਵਿਖੇ ਸਟੋਰ ਦੇ ਇੱਕ ਸਟਾਫ ਮੈਂਬਰ ਨੂੰ ਨੌਜਵਾਨ ਨੇ ਧਮਕਾਇਆ ਸੀ, ਪੁਲਿਸ ਨੂੰ ਘਟਨਾ ਸਥਾਨ ‘ਤੇ ਬੁਲਾਇਆ ਗਿਆ । ਕਥਿਤ ਅਪਰਾਧੀ ਮੰਗਲਵਾਰ ਦੁਪਹਿਰ ਕਰੀਬ 2.50 ਵਜੇ ਮੌਕੇ ਤੋਂ ਭੱਜਣ ਤੋਂ ਪਹਿਲਾਂ ਦੁਕਾਨ ਤੋਂ ਬਾਹਰ ਨਿਕਲਣ ‘ਚ ਕਾਮਯਾਬ ਹੋ ਗਿਆ ਸੀ।
ਆਕਲੈਂਡ ਸਿਟੀ ਦੇ ਕ੍ਰਾਈਮ ਸਕੁਐਡ ਦੇ ਡਿਟੈਕਟਿਵ ਸੀਨੀਅਰ ਸਾਰਜੈਂਟ ਸਕਾਟ ਆਰਮਸਟ੍ਰਾਂਗ ਨੇ ਕਿਹਾ ਕਿ 18 ਸਾਲਾ ਨੌਜਵਾਨ ਸਟੋਰ ਵਿੱਚ ਦਾਖਲ ਹੋਇਆ ਸੀ,ਉੁਸਨੇ ਇੱਕ ਚਾਕੂ ਦਿਖਾ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਸੀ। ਉਸ ਨੇ ਕਾਊਂਟਰ ‘ਤੇ ਛਾਲ ਮਾਰ ਦਿੱਤੀ ਅਤੇ ਨਕਦ ਰਜਿਸਟਰ ਲੈ ਲਿਆ, ਇਸ ਦੌਰਾਨ ਸਟਾਫ ਮੈਂਬਰ ਸਟੋਰ ਤੋਂ ਬਾਹਰ ਆ ਗਿਆ ਅਤੇ ਉਸਨੇ ਅਪਰਾਧੀ ਨੂੰ ਅੰਦਰ ਬੰਦ ਕਰ ਦਿੱਤਾ ਸੀ। ਹਾਲਾਂਕਿ ਨੌਜਵਾਨ ਭੱਜਣ ‘ਚ ਕਾਮਯਾਬ ਹੋ ਗਿਆ ਸੀ।ਇਸ ਮਗਰੋਂ ਅਧਿਕਾਰੀਆਂ ਨੇ ਜਲਦੀ ਹੀ ਕਥਿਤ ਅਪਰਾਧੀ ਨੂੰ ਲੱਭ ਲਿਆ ਅਤੇ ਉਸਨੂੰ ਗ੍ਰਿਫਤਾਰ ਕਰ ਲਿਆ। ਆਰਮਸਟ੍ਰਾਂਗ ਨੇ ਕਿਹਾ, “ਅਸੀਂ ਉਸ ਤੋਂ ਇੱਕ ਚਾਕੂ, ਨਕਦ ਰਜਿਸਟਰ ਅਤੇ ਸਟੋਰ ਤੋਂ ਲਏ ਗਏ ਪੈਸੇ ਬਰਾਮਦ ਕੀਤੇ ਹਨ।” ਖੁਸ਼ਕਿਸਮਤੀ ਨਾਲ ਇਸ ਘਟਨਾ ਦੌਰਾਨ ਜਾਨੀ ਨੁਕਸਾਨ ਨਹੀਂ ਹੋਇਆ।