ਬ੍ਰਾਜ਼ੀਲ ‘ਚ ਤੂਫਾਨ ਨੇ ਮਚਾਈ ਤਬਾਹੀ, 21 ਲੋਕਾਂ ਦੀ ਮੌਤ

ਸਾਓ ਪਾਓਲੋ : ਦੱਖਣੀ ਬ੍ਰਾਜ਼ੀਲ ‘ਚ ਭਿਆਨਕ ਤੂਫਾਨ ਕਾਰਨ ਘੱਟੋ-ਘੱਟ 21 ਲੋਕਾਂ ਦੀ ਮੌਤ ਹੋ ਗਈ। ਤੂਫਾਨ ਕਾਰਨ ਪਏ ਮੀਂਹ ਕਾਰਨ ਕਈ ਸ਼ਹਿਰਾਂ ‘ਚ ਹੜ੍ਹ ਆ ਗਿਆ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਰੀਓ ਗ੍ਰਾਂਡੇ ਡੋ ਸੁਲ ਦੇ ਗਵਰਨਰ ਐਡੁਆਰਡੋ ਲੇਇਟ ਨੇ ਕਿਹਾ ਕਿ ਤੂਫਾਨ ਨਾਲ ਸੂਬੇ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਸ ਤੂਫਾਨ ਨਾਲ ਲਗਭਗ 60 ਸ਼ਹਿਰ ਪ੍ਰਭਾਵਿਤ ਹੋਏ ਹਨ, ਜਿਸ ਨੂੰ ਐਕਸਟਰਾ ਟ੍ਰੋਪਿਕਲ ਚੱਕਰਵਾਤ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ। ਲੇਇਟ ਨੇ ਕਿਹਾ ਕਿ ਲਗਭਗ 50,000 ਦੀ ਆਬਾਦੀ ਵਾਲੇ ਸ਼ਹਿਰ ਮੁਕੁਮ ਦੇ ਇੱਕ ਘਰ ਵਿੱਚ ਰਹਿ ਰਹੇ 15 ਲੋਕਾਂ ਦੀ ਮੌਤ ਹੋਈ ਹੈ।

ਰੀਓ ਗ੍ਰਾਂਡੇ ਡੋ ਸੁਲ ਰਾਜ ਦੀ ਸਰਕਾਰ ਨੇ ਕਿਹਾ ਕਿ ਤੂਫਾਨ ਕਾਰਨ ਸੋਮਵਾਰ ਰਾਤ ਤੋਂ ਹੁਣ ਤੱਕ 1,650 ਲੋਕ ਬੇਘਰ ਹੋਏ ਹਨ। ਟੀਵੀ ਫੁਟੇਜ ਵਿੱਚ ਦਿਖਾਇਆ ਗਿਆ ਹੈ ਕਿ ਨਦੀਆਂ ਨੱਕੋ-ਨੱਕ ਭਰੀਆਂ ਹੋਈਆਂ ਹਨ ਅਤੇ ਪਰਿਵਾਰ ਆਪਣੇ ਘਰਾਂ ਦੀਆਂ ਛੱਤਾਂ ਤੋਂ ਮਦਦ ਲਈ ਗੁਹਾਰ ਲਗਾ ਰਹੇ ਹਨ। ਗਵਰਨਰ ਨੇ ਕਿਹਾ ਕਿ ਮਰਨ ਵਾਲਿਆਂ ਵਿੱਚ ਇੱਕ ਮਹਿਲਾ ਬਚਾਅ ਕਰਨ ਵਾਲੀ ਵੀ ਸ਼ਾਮਲ ਹੈ, ਜੋ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਰੁੜ੍ਹ ਗਈ ਸੀ। ਲੇਇਟ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਕਿਹਾ, “ਮੈਨੂੰ ਤਕਵਾਰੀ ਨਦੀ ‘ਤੇ ਬਚਾਅ ਕਾਰਜਾਂ ‘ਚ ਲੱਗੀ ਇੱਕ ਔਰਤ ਦੀ ਮੌਤ ‘ਤੇ ਅਫਸੋਸ ਹੈ। ਤਾਰ ਟੁੱਟਣ ਕਾਰਨ ਔਰਤ ਅਤੇ ਇੱਕ ਬਚਾਅਕਰਤਾ ਨਦੀ ਵਿੱਚ ਡਿੱਗ ਗਏ। ਬਦਕਿਸਮਤੀ ਨਾਲ ਔਰਤ ਬਚ ਨਹੀਂ ਸਕੀ, ਜਦਕਿ ਦੂਜਾ ਬਚਾਅਕਰਤਾ ਗੰਭੀਰ ਜ਼ਖਮੀ ਹੋ ਗਿਆ।” 

Add a Comment

Your email address will not be published. Required fields are marked *