ਜਰਮਨੀ ‘ਚ ਜਲਵਾਯੂ ਕਾਰਕੁੰਨ ਨੇ ਸੜਕਾਂ ‘ਤੇ ਕੀਤਾ ਪ੍ਰਦਰਸ਼ਨ
April 25, 2023
ਬਰਲਿਨ – ਜਰਮਨੀ ਦੇ ਜਲਵਾਯੂ ਕਾਰਕੁੰਨਾਂ ਨੇ ਸੋਮਵਾਰ ਸਵੇਰੇ ਯਾਨੀ ਅੱਜ ਰਾਜਧਾਨੀ ਬਰਲਿਨ ਦੀਆਂ ਸੜਕਾਂ ‘ਤੇ ਪ੍ਰਦਰਸ਼ਨ ਕਰਕੇ ਆਵਾਜਾਈ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਜਲਵਾਯੂ ਖੋਜ ਸੰਗਠਨ ਲਾਸਟ ਜਨਰੇਸ਼ਨ ਦੇ ਮੈਂਬਰਾਂ ਨੇ ਸਰਕਾਰ ‘ਤੇ ਜਲਵਾਯੂ ਪਰਿਵਰਤਨ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਦਬਾਅ ਬਣਾਉਣ ਦੀ ਕੋਸ਼ਿਸ਼ ‘ਚ ਪਿਛਲੇ ਸਾਲ ਵੀ ਕਈ ਵਾਰ ਦੇਸ਼ ਭਰ ਦੀਆਂ ਸੜਕਾਂ ਦੀ ਆਵਾਜਾਈ ਨੂੰ ਰੋਕਿਆ ਗਿਆ ਸੀ। ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ ਸੀ।
ਜਲਵਾਯੂ ਕਾਰਕੁੰਨਾਂ ਨੇ ਸੋਮਵਾਰ ਯਾਨੀ ਅੱਜ ਕਿਹਾ ਕਿ ਉਹ ਸ਼ਹਿਰ ‘ਚ ਹੌਲੀ-ਹੌਲੀ ਮਾਰਚ ਕਰਦੇ ਹੋਏ ਆਵਾਜਾਈ ਨੂੰ ਰੋਕ ਦੇਣਗੇ। ਜਰਮਨੀ ਨਿਊਜ਼ ਏਜੰਸੀ ਡੀਪੀਏ ਅਨੁਸਾਰ ਸਵੇਰੇ ਸ਼ਹਿਰ ਦੀਆਂ ਲਗਭਗ 20 ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਬਰਲਿਨ ਪੁਲਸ ਮੁਤਾਬਕ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਸ਼ਹਿਰ ਦੀਆਂ ਸੜਕਾਂ ‘ਤੇ 500 ਅਧਿਕਾਰੀ ਤਾਇਨਾਤ ਕੀਤੇ ਜਾਣਗੇ।

