ਬੈਸਟ ਸੈੱਲਰ ‘Rich Dad, Poor Dad’ ਦੇ ਲੇਖਕ ਰਾਬਰਟ ਕਿਓਸਕੀ ਹੋਏ ਕਰਜ਼ਦਾਰ

ਬੈਸਟ ਸੈੱਲਰ ਬੁੱਕ ‘ਰਿਚ ਡੈਡ ਪੁਅਰ ਡੈਡ’ ਦੇ ਲੇਖਕ ਰਾਬਰਟ ਕਿਓਸਕੀ ਨੇ ਇਕ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਸਮੇਂ 1.2 ਬਿਲੀਅਨ ਡਾਲਰ ਦੇ ਕਰਜ਼ੇ ਹੇਠ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਹ ਇਸ ਕਰਜ਼ੇ ਦੀ ਬਹੁਤੀ ਪਰਵਾਹ ਵੀ ਨਹੀਂ ਕਰਦੇ। ਆਪਣੀ ਕਰਜ਼ੇ ਦੀ ਫਿਲਾਸਫੀ ‘ਚ ਕਿਓਸਕੀ ਨੇ ਜਾਇਦਾਦਾਂ ਅਤੇ ਦੇਣਦਾਰੀਆਂ ‘ਚ ਫਰਕ ਦੱਸਿਆ ਸੀ। ਉਸ ਨੇ ਕਿਹਾ ਸੀ ਕਿ ਲੋਕ ਕਰਜ਼ੇ ਦੇ ਪੈਸੇ ਦੀ ਵਰਤੋਂ ਚੀਜ਼ਾਂ ਲੈਣ ਲਈ ਕਰਦੇ ਹਨ, ਪਰ ਉਹ ਖ਼ੁਦ ਕਰਜ਼ੇ ਦੇ ਪੈਸੇ ਦੀ ਵਰਤੋਂ ਨਿਵੇਸ਼ ਲਈ ਕਰਦਾ ਹੈ। ਕਿਓਸਕੀ ਨੇ ਪੈਸੇ ਬਚਾਉਣ ਦੀ ਪਰੰਪਰਾਗਤ ਸੋਚ ਨੂੰ ਵੀ ਗਲਤ ਦੱਸਿਆ ਹੈ। 

ਉਸ ਨੇ ਕਿਹਾ ਕਿ ਉਹ ਪੈਸੇ ਨੂੰ ਨਕਦੀ ਦੇ ਰੂਪ ‘ਚ ਰੱਖਣਾ ਪਸੰਦ ਨਹੀਂ ਕਰਦਾ, ਸਗੋਂ ਉਹ ਉਸ ਪੈਸੇ ਨਾਲ ਸੋਨਾ ਖਰਦੀਦਾ ਹੈ ਤੇ ਹੋਰ ਮਹਿੰਗੀਆਂ ਚੀਜ਼ਾਂ ਖਰੀਦਦਾ ਹੈ, ਜੋ ਭਵਿੱਖ ‘ਚ ਜਾ ਕੇ ਫਾਇਦਾ ਦਿਵਾ ਸਕਣ। ਉਨਾਂ ਅੱਗੇ ਕਿਹਾ ਕਿ ਜੇਕਰ ਮੈਂ ਅਸਫਲ ਹੁੰਦਾ ਹਾਂ ਤਾਂ ਬੈਂਕ ਵੀ ਨਾਲ ਹੀ ਨੁਕਸਾਨ ਉਠਾਵੇਗੀ। ਉਨ੍ਹਾਂ ਕਿਹਾ, ”ਮੈਂ ਬਿਲੀਅਨ ਡਾਲਰ ਦੇ ਕਰਜ਼ੇ ਹੇਠ ਹਾਂ, ਕਿਉਂਕਿ ਕਰਜ਼ਾ ਪੈਸਾ ਹੀ ਤਾਂ ਹੈ।”

Add a Comment

Your email address will not be published. Required fields are marked *