ਅਮਰੀਕੀ ਫਰਮ ਨੇ ਅਡਾਨੀ ਦੀ ਕੰਪਨੀ ‘ਚ ਵਧਾਇਆ ਨਿਵੇਸ਼

ਮੁੰਬਈ – ਗੌਤਮ ਅਡਾਨੀ ਦੇ ਚੰਗੇ ਦਿਨ ਵਾਪਸ ਆ ਰਹੇ ਹਨ। ਹਿੰਡਨਬਰਗ ਦੀ ਰਿਪੋਰਟ ਨੇ ਅਡਾਨੀ ਸਮੂਹ ਨੂੰ ਬਹੁਤ ਨੁਕਸਾਨ ਪਹੁੰਚਾਇਆ ਸੀ। ਇਸ ਦੇ ਬਾਵਜੂਦ ਸਮੂਹ ਵਿੱਚ ਨਿਵੇਸ਼ਕਾਂ ਦਾ ਵਿਸ਼ਵਾਸ ਬਰਕਰਾਰ ਹੈ। ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਵਿਦੇਸ਼ੀ ਨਿਵੇਸ਼ਕ ਅਡਾਨੀ ਗਰੁੱਪ ਦੀਆਂ ਕੰਪਨੀਆਂ ਵਿੱਚ ਵੱਡੀ ਮਾਤਰਾ ਵਿੱਚ ਪੈਸਾ ਲਗਾ ਰਹੇ ਹਨ। ਹਾਲ ਹੀ ਵਿੱਚ, ਅਮਰੀਕੀ ਨਿਵੇਸ਼ਕ GQG ਪਾਰਟਨਰਜ਼ ਨੇ ਗੌਤਮ ਅਡਾਨੀ ਸਮੂਹ ਵਿੱਚ ਇੱਕ ਥੋਕ ਸੌਦੇ ਰਾਹੀਂ ਅਡਾਨੀ ਪਾਵਰ ਦੀ 3.9 ਪ੍ਰਤੀਸ਼ਤ ਹਿੱਸੇਦਾਰੀ ਖਰੀਦੀ ਹੈ।

3 ਦਿਨਾਂ ਬਾਅਦ ਅਮਰੀਕੀ ਫਰਮ ਨੇ ਅਡਾਨੀ ਪੋਰਟ ‘ਚ ਫਿਰ ਤੋਂ 0.01 ਹਿੱਸੇਦਾਰੀ ‘ਤੇ 22 ਲੱਖ ਸ਼ੇਅਰ ਖਰੀਦੇ। ਇਸ ਸੌਦੇ ਤੋਂ ਬਾਅਦ, GQG ਫਰਮ ਨੇ ਅਡਾਨੀ ਪੋਰਟ ਵਿੱਚ ਆਪਣੀ ਹਿੱਸੇਦਾਰੀ ਵਧਾ ਕੇ 5.03% ਕਰ ਦਿੱਤੀ ਹੈ। ਦੱਸ ਦਈਏ ਕਿ ਅਡਾਨੀ ਪਾਵਰ ‘ਚ 4242 ਕਰੋੜ ਰੁਪਏ ਦੇ ਨਿਵੇਸ਼ ਤੋਂ ਬਾਅਦ ਕੰਪਨੀ ਦੇ ਸਟਾਕ ‘ਚ ਬੰਪਰ ਉਛਾਲ ਦੇਖਣ ਨੂੰ ਮਿਲਿਆ।

ਅਮਰੀਕੀ ਫਰਮ GQG ਪਾਰਟਨਰਜ਼ ਨੇ ਅਡਾਨੀ ਪੋਰਟਸ ‘ਚ ਆਪਣੀ ਹਿੱਸੇਦਾਰੀ ਅਜਿਹੇ ਸਮੇਂ ਵਧਾ ਦਿੱਤੀ ਹੈ ਜਦੋਂ ਡੇਲੋਇਟ ਨੇ ਅਡਾਨੀ ਪੋਰਟਸ ਦੇ ਆਡੀਟਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਲਈ ਇਹ ਨਿਵੇਸ਼ ਕੰਪਨੀ ਲਈ ਮਹੱਤਵਪੂਰਨ ਹੈ। ਇਸ ਦੇ ਨਾਲ ਹੀ ਸ਼ੇਅਰ ਬਾਜ਼ਾਰਾਂ ਨੂੰ ਦਿੱਤੀ ਗਈ ਜਾਣਕਾਰੀ ‘ਚ ਅਡਾਨੀ ਪੋਰਟਸ ਨੇ ਦੱਸਿਆ ਹੈ ਕਿ GQG ਪਾਰਟਨਰਜ਼ ਨੇ ਇਕ ਵਾਰ ਫਿਰ 22 ਲੱਖ ਸ਼ੇਅਰ ਖਰੀਦੇ ਹਨ, ਜਿਸ ਤੋਂ ਬਾਅਦ ਅਡਾਨੀ ਪੋਰਟਸ ‘ਚ ਅਮਰੀਕੀ ਫਰਮ ਦੀ ਹਿੱਸੇਦਾਰੀ 4.93 ਫੀਸਦੀ ਤੋਂ ਵਧ ਕੇ 5.03 ਫੀਸਦੀ ਹੋ ਗਈ ਹੈ।

ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਅਮਰੀਕੀ ਫਰਮ ਜੀ.ਕਿਊ.ਜੀ. ਪਾਰਟਨਰਜ਼ ਨੇ ਅਡਾਨੀ ਪਾਵਰ ਵਿਚ ਬੁੱਧਵਾਰ ਨੂੰ 8.1 ਹਿੱਸੇਦਾਰੀ ਖ਼ਰੀਦੀ ਹੈ। ਇਸ ਲਈ ਅਡਾਨੀ ਗਰੁੱਪ ਵਲੋਂ 1.1 ਅਰਬ ਡਾਲਰ ਦਾ ਭੁਗਤਾਨ ਕੀਤਾ ਗਿਆ ਸੀ।

Add a Comment

Your email address will not be published. Required fields are marked *