ਮੁਕੇਸ਼ ਅੰਬਾਨੀ ਦੀ ਰਿਲਾਇੰਸ ਨੇ ਕੀਤਾ ਵੱਡਾ ਐਲਾਨ

ਨਵੀਂ ਦਿੱਲੀ – ਭਾਰਤੀ ਕਾਰਪੋਰੇਟ ਜਗਤ ’ਚ ਮਰਜਰ ਅਤੇ ਡੀਮਰਜਰ ਦਾ ਇਕ ਦੌਰ ਜਿਹਾ ਸ਼ੁਰੂ ਹੋ ਗਿਆ ਹੈ। ਦਲਾਲ ਸਟ੍ਰੀਟ ਤੋਂ ਐੱਚ. ਡੀ. ਐੱਫ. ਸੀ. ਟਵਿਨ ਮਰਜਰ ਦਾ ਅਸਰ ਖਤਮ ਵੀ ਨਹੀਂ ਹੋਇਆ ਸੀ, ਹੁਣ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਰਿਲਾਇੰਸ ਇੰਡਸਟ੍ਰੀਜ਼ ਨੇ ਇਕ ਵੱਡੇ ਡੀਮਰਜਰ ਦਾ ਐਲਾਨ ਕਰ ਦਿੱਤਾ ਹੈ। ਏਸ਼ੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟ੍ਰੀਜ਼ ਨੇ ਸ਼ਨੀਵਾਰ ਨੂੰ ਐਲਾਨ ਕਰਦੇ ਹੋਏ ਕਿਹਾ ਕਿ ਵਿੱਤੀ ਸਰਵਿਸ ਆਮ ਰਿਲਾਇੰਸ ਸਟ੍ਰੈਟੈਜਿਕ ਇਨਵੈਸਟਮੈਂਟ ਦੇ ਡੀਮਰਜਰ ਦੀ ਰਿਕਾਰਡ ਡੇਟ20 ਜੁਲਾਈ ਰੱਖੀ ਗਈ ਹੈ, ਇਸ ਦਾ ਮਤਲਬ ਹੈ ਕਿ ਕੰਪਨੀ ਨੂੰ ਭੰਗ ਕਰ ਦਿੱਤਾ ਜਾਵੇਗਾ ਅਤੇ ਜੋ ਨਵੀਂ ਕੰਪਨੀ ਨਿਕਲੇਗੀ, ਉਸ ਦਾ ਨਾਂ ਜੀਓ ਫਾਈਨਾਂਸ਼ੀਅਲ ਸਰਵਿਸਿਜ਼ (ਜੇ. ਐੱਫ. ਐੱਸ. ਐੱਲ.) ਰੱਖਿਆ ਜਾਵੇਗਾ।

ਪਿਛਲੇ ਮਹੀਨੇ ਡੀਮਰਜਰ ’ਤੇ ਰੈਗੂਲੇਟਰ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਸ਼ੁੱਕਰਵਾਰ ਨੂੰ ਕੰਪਨੀ ਦੀ ਬੋਰਡ ਬੈਠਕ ’ਚ ਇਸ ’ਤੇ ਫੈਸਲਾ ਲਿਆ ਗਿਆ। ਡੀਮਰਜਰ ਮਾਰਕੀਟ ਕੈਪ ਦੇ ਹਿਸਾਬ ਨਾਲ ਭਾਰਤ ਦੀ ਸਭ ਤੋਂ ਵੱਡੀਕੰਪਨੀ ਆਰ. ਆਈ. ਐੱਲ. ਦੇ36 ਲੱਖ ਸਟ੍ਰਾਂਗ ਸ਼ੇਅਰ ਹੋਲਡਰ ਬੇਸ ਲਈ ਵੈਲਿਊ ਨੂੰ ਅਨਲਾਕ ਕਰੇਗਾ। ਯੋਜਨਾ ਮੁਤਾਬਕ ਆਰ. ਆਈ. ਐੱਲ. ਦੇ ਸ਼ੇਅਰਹੋਲਡਰਸ ਨੂੰ ਆਰ. ਆਈ. ਐੱਲ. ਦੇ ਹਰੇਕ ਸ਼ੇਅਰ ਲਈ ਜੀਓ ਫਾਈਨਾਂਸ਼ੀਅਲ ਦਾ ਇਕ ਸ਼ੇਅਰ ਮਿਲੇਗਾ। ਪਿਛਲੇ ਤਿੰਨ ਮਹੀਨਿਆਂ ’ਚ ਸਟਾਕ ਪਹਿਲਾਂ ਤੋਂ ਹੀ 13 ਫੀਸਦੀ ਉੱਪਰ ਹੈ ਅਤੇ ਸ਼ੁੱਕਰਵਾਰ ਦੇ ਸੈਸ਼ਨ ’ਚ ਮਾਮੂਲੀ ਗਿਰਾਵਟ ਨਾਲ 2,635.45 ਰੁਪਏ ’ਤੇ ਬੰਦ ਹੋਇਆ ਸੀ।

ਆਰ. ਆਈ. ਐੱਲ. ਨੇ ਰੈਗੂਲੇਟਰੀ ਫਾਈਲਿੰਗ ’ਚ ਕਿਹਾ ਕਿ ਸਕੀਮ ਦੀਆਂ ਸ਼ਰਤਾਂ ਮੁਤਾਬਕ ਜੋ ਨਵੀਂ ਕੰਪਨੀ ਸਾਹਮਣੇ ਨਿਕਲ ਕੇ ਆਵੇਗੀ, ਉਸ ਦੇ ਨਵੇਂ ਇਕਵਿਟੀ ਸ਼ੇਅਰ ਪ੍ਰਾਪਤ ਕਰਨ ਦੇ ਹੱਕਦਾਰ ਲੋਕਾਂ ਨੂੰ ਤੈਅ ਕਰਨ ਲਈ 20 ਜੁਲਾਈ ਦੀ ਮਿਤੀ ਨਿਰਧਾਰਤ ਹੈ। ਕੰਪਨੀ ਨੇ ਫਾਈਨਿੰਗ ’ਚ ਇਹ ਵੀ ਕਿਹਾ ਕਿ ਡੀਮਰਜਰ ਸਕੀਮਤ ਦੀ ਇਫੈਕਟਿਵ ਡੇਟ 1 ਜੁਲਾਈ ਸੀ। ਬੋਰਡ ਨੇ 3 ਸਾਲਾਂ ਲਈ ਆਰ. ਐੱਸ. ਆਈ. ਐੱਲ. ਦੇ ਸੀ. ਈ, ਓ. ਅਤੇ ਐੱਮ. ਡੀ. ਵਜੋਂ ਮੈਕਲੇਰਨ ਸਟ੍ਰੈਟੇਜਿਕ ਵੈਂਚਰਸ ਦੇ ਹਿਤੇਸ਼ ਸੇਠੀਆ ਦੀ ਨਿਯੁਕਤੀ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਮੁਕੇਸ਼ ਅੰਬਾਨੀ ਦੀ ਬੇਟੀ ਈਸ਼ਾ ਨੂੰ ਵੀ ਨਾਨ ਐਗਜ਼ੀਕਿਊਟਿਵ ਡਾਇਰੈਕਟਰ ਵਜੋਂ ਨਿਯੁਕਤ ਕਰ ਦਿੱਤਾ ਗਿਆ ਹੈ। ਸਾਬਕਾ ਕੇਂਦਰੀ ਗ੍ਰਹਿ ਸਕੱਤਰ ਰਾਜੀਵ ਮਹਿਰਿਸ਼ੀ ਅਤੇ ਪੀ. ਐੱਨ. ਬੀ. ਦੇ ਸਾਬਕਾ ਐੱਮ. ਡੀ. ਅਤੇ ਸੀ. ਈ. ਓ. ਸੁਨੀਲ ਮਹਿਤਾ ਵੀ ਇੰਡੀਪੈਂਡੈਂਟ ਡਾਇਰੈਕਟਰ ਵਜੋਂ ਕੰਪਨੀ ’ਚ ਸ਼ਾਮਲ ਹੋਣਗੇ।

ਆਰ. ਆਈ. ਐੱਲ. ਨੇ ਹਾਲੇ ਤੱਕ ਏ. ਜੀ. ਐੱਮ. ਦੀ ਮਿਤੀ ਦਾ ਐਲਾਨ ਨਹੀਂ ਕੀਤਾ ਹੈ। ਉਮੀਦ ਹੈ ਕਿ ਅੰਬਾਨੀ ਜੇ. ਐੱਫ. ਐੱਸ. ਐੱਲ. ਦੇ ਸਟਾਕ ਐਕਸਚੇਂਜਾਂ ’ਚ ਸੂਚੀਬੱਧ ਹੋਣ ਤੋਂ ਪਹਿਲਾਂ ਇਸ ਦਾ ਰੋਡਮੈਪ ਪੇਸ਼ ਕਰਨਗੇ। ਪਹਿਲਾਂ ਇਹ ਦੱਸਿਆ ਗਿਆ ਸੀ ਕਿ ਜੇ. ਐੱਫ. ਐੱਸ. ਐੱਲ. ਸਤੰਬਰ ’ਚ ਸੂਚੀਬੱਧ ਹੋ ਸਕਦਾ ਹੈ ਪਰ ਇਸ ਦੇ ਅਧਿਕਾਰਕ ਐਲਾਨ ਦੀ ਉਡੀਕ ਹੈ। ਗਲੋਬਲ ਬ੍ਰੋਕਰੇਜ ਫਰਮ ਜੇ. ਪੀ. ਮਾਰਗਨ ਨੇ ਜੀਓ ਫਾਈਨਾਂਸ਼ੀਅਲ ਦੇ ਸ਼ੇਅਰ ਦੀ ਕੀਮਤ 189 ਰੁਪਏ, ਜੈਫਰੀਜ਼ ਨੇ ਸ਼ੇਅਰ ਦੀ ਕੀਮਤ 179 ਰੁਪਏ, ਜਦ ਕਿ ਸੈਂਟਰਮ ਬ੍ਰੋਕਿੰਗ ਨੇ ਸ਼ੇਅਰ ਦੀ ਕੀਮਤ 157-190 ਰੁਪਏ ਹੋਣ ਦਾ ਅਨੁਮਾਨ ਲਗਾਇਆ ਹੈ।

Add a Comment

Your email address will not be published. Required fields are marked *