ਮਾਰੂਤੀ ਸੁਜ਼ੂਕੀ ਨੇ ਮਾਨੇਸਰ ਪਲਾਂਟ ਦੀ ਸਮਰੱਥਾ ’ਚ ਪ੍ਰਤੀ ਸਾਲ 1 ਲੱਖ ਯੂਨਿਟ ਦਾ ਕੀਤਾ ਇਜ਼ਾਫਾ

ਮਾਰੂਤੀ ਸੁਜ਼ੂਕੀ ਇੰਡੀਆ ਨੇ ਆਪਣੀ ਮਾਨੇਸਰ ਸੁਵਿਧਾ ਦੀ ਉਤਪਾਦਨ ਸਮੱਰਥਾ ’ਚ ਇਕ ਲੱਖ ਯੂਨਿਟ ਪ੍ਰਤੀ ਸਾਲ ਦਾ ਵਿਸਥਾਰ ਕੀਤਾ ਹੈ। ਮੋਟਰ ਵਾਹਨ ਮੁਖੀ ਨੇ ਹਰਿਆਣਾ ਦੇ ਮਾਨੇਸਰ ’ਚ ਕੰਮ ਕਰ ਰਹੇ 3 ਉਤਪਾਦਨ ਪਲਾਂਟਾਂ ’ਚ ਮੌਜੂਦ ਪਲਾਂਟ-ਏ ’ਚ ਇਕ ਵਾਹਨ ‘ਅਸੈਂਬਲੀ ਲਾਈਨ’ ਜੋੜੀ ਹੈ। ਮਾਰੂਤੀ ਸੁਜ਼ੂਕੀ ਇੰਡੀਆ (ਐੱਮ. ਐੱਸ. ਆਈ.) ਨੇ ਕਿਹਾ,‘‘ਨਵੀਂ ਵਾਹਨ ‘ਅਸੈਂਬਲੀ ਲਾਈਨ’ ’ਚ ਪ੍ਰਤੀ ਸਾਲ ਇਕ ਲੱਖ ਇਕਾਈ ਬਣਾਉਣ ਦੀ ਸਮੱਰਥਾ ਹੈ।’’ 

ਇਸ ਸਬੰਧ ਵਿਚ ਇਕ ਬਿਆਨ ਅਨੁਸਾਰ, ਵਾਧੂ ‘ਅਸੈਂਬਲੀ ਲਾਈਨ’ ਦੇ ਨਾਲ ਮਾਨੇਸਰ ਦੀ ਕੁਲ ਉਤਪਾਦਨ ਸਮੱਰਥਾ 9 ਲੱਖ ਵਾਹਨ ਪ੍ਰਤੀ ਸਾਲ ਹੋ ਗਈ ਹੈ। ਐੱਮ. ਐੱਸ. ਆਈ. ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਹਿਸਾਸ਼ੀ ਤੇਕੁਚੀ ਨੇ ਕਿਹਾ, ‘‘ਸਾਡਾ ਟੀਚਾ ਅਗਲੇ ਸੱਤ-ਅੱਠ ਸਾਲਾਂ ਵਿੱਚ ਪ੍ਰਤੀ ਸਾਲ 40 ਲੱਖ ਵਾਹਨਾਂ ਦੀ ਸਮਰੱਥਾ ਨੂੰ ਲਗਭਗ ਦੁੱਗਣਾ ਕਰਨਾ ਹੈ। ਪ੍ਰਤੀ ਸਾਲ ਇੱਕ ਲੱਖ ਵਾਹਨਾਂ ਦੀ ਸਮਰੱਥਾ ਵਿੱਚ ਵਾਧਾ ਇਸ ਟੀਚੇ ਵੱਲ ਇੱਕ ਕਦਮ ਹੈ।”

Add a Comment

Your email address will not be published. Required fields are marked *