ਗਾਇਕ ਏ. ਪੀ. ਢਿੱਲੋਂ ਦੇ ‘ਬੂਟ’ ਨੂੰ ਲੈ ਕੇ ਪਿਆ ਬਖੇੜਾ

ਜਲੰਧਰ – ਪੰਜਾਬੀ ਗਾਇਕ ਏ.ਪੀ. ਢਿੱਲੋਂ ਇਨ੍ਹੀਂ ਦਿਨੀਂ ਭਾਰਤ ‘ਚ ਹੈ, ਜਿਸ ਕਾਰਨ ਉਹ ਖ਼ੂਬ ਸੁਰਖੀਆ ਬਟੋਰ ਰਹੇ ਹਨ। ਆਏ ਦਿਨ ਏ. ਪੀ. ਢਿੱਲੋਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਬੀਤੇ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਆਪਣੀ ਪ੍ਰੇਮਿਕਾ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ, ਜਿਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਤੜਥੱਲੀ ਮਚਾ ਦਿੱਤੀ ਸੀ।

ਇਨ੍ਹਾਂ ਤਸਵੀਰਾਂ ਕਾਰਨ ਗਾਇਕ ਨੂੰ ਬੁਰੀ ਤਰ੍ਹਾਂ ਲੋਕਾਂ ਵਲੋਂ ਟਰੋਲ ਵੀ ਕੀਤਾ ਗਿਆ। ਇਹ ਸਭ ਦੇ ਚੱਲਦਿਆਂ ਏ. ਪੀ. ਢਿੱਲੋਂ ਨੇ ਆਪਣੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ ਤੋਂ ਡਿਲੀਟ ਕਰ ਦਿੱਤਾ ਸੀ। ਦਰਅਸਲ, ਏ. ਪੀ. ਢਿੱਲੋਂ ਨੇ ਇਨ੍ਹਾਂ ਤਸਵੀਰਾਂ ‘ਚ ਜਿਹੜੇ ਬੂਟ ਪਹਿਨੇ ਸਨ, ਉਨ੍ਹਾਂ ‘ਚ ਤਿਰੰਗੇ ਦੇ ਰੰਗ ਦਿਖਾਈ ਦੇ ਰਹੇ ਸੀ। ਇਸ ਤੋਂ ਬਾਅਦ ਲੋਕਾਂ ਨੇ  ਢਿੱਲੋਂ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਗਾਇਕ ਨੇ ਭਾਰਤੀ ਤਿਰੰਗੇ ਦਾ ਅਪਮਾਨ ਕੀਤਾ ਹੈ। 

ਇਕ ਯੂਜ਼ਰ ਨੇ ਲਿਖਿਆ- ‘ਇਹ ਮਸ਼ਹੂਰ ਪੰਜਾਬੀ ਗਾਇਕ ਏ. ਪੀ. ਢਿੱਲੋਂ ਹਨ। 15 ਅਗਸਤ ਤੋਂ ਠੀਕ ਪਹਿਲਾਂ ਉਹ ਇੰਸਟਾਗ੍ਰਾਮ ‘ਤੇ ਆਪਣੇ ਜੁੱਤੇ ਦਿਖਾ ਰਿਹਾ ਹੈ। ਉਸ ਦੀਆਂ ਜੁੱਤੀਆਂ ਦਾ ਰੰਗ ਦੇਖੋ। ਕੀ ਉਹ ਜਾਣਬੁੱਝ ਕੇ ਸਾਡੇ ਤਿਰੰਗੇ ਦਾ ਅਪਮਾਨ ਕਰ ਰਿਹਾ ਹੈ।’  ਇਕ ਹੋਰ ਵਿਅਕਤੀ ਨੇ ਲਿਖਿਆ- ‘ਮੈਨੂੰ ਸੈਲੇਬਸ ਡੇਟਿੰਗ ਅਤੇ ਉਨ੍ਹਾਂ ਦੇ ਫੈਸ਼ਨ ਸੈਂਸ ਦੀ ਕੋਈ ਪਰਵਾਹ ਨਹੀਂ ਹੈ ਪਰ ਸਿਰਫ ਕੂਲ ਲਈ ਇਸ ਤਰ੍ਹਾਂ ਦੇ ਬਦਮਾਸ਼ ਆਪਣੇ ਜੁੱਤੇ ‘ਤੇ ਤਿਰੰਗੇ ਦਾ ਡਿਜ਼ਾਇਨ ਬਣਾ ਕੇ ਰਾਸ਼ਟਰੀ ਝੰਡੇ ਦਾ ਅਪਮਾਨ ਕਰਦੇ ਹਨ। ਅਜਿਹੇ ਸੈਲੇਬ੍ਰਿਟੀ ਇਸ ਲਾਇਕ ਹਨ ਕਿ ਇਨ੍ਹਾਂ ਦੇ ਸਿਰ ‘ਚ ਜੁੱਤੇ ਪੈਣ। ਲੋਕਾਂ ਨੇ ਢਿੱਲੋਂ ਦੇ ਨਾਲ-ਨਾਲ ਜੁੱਤੀਆਂ ਬਨਾਉਣ ਵਾਲੀ ਕੰਪਨੀ ‘ਤੇ ਵੀ ਨਿਸ਼ਾਨਾ ਵਿੰਨ੍ਹਿਆ।

ਏ. ਪੀ. ਢਿੱਲੋਂ ਨੂੰ ਜਦੋਂ ਲੋਕਾਂ ਨੇ ਟਰੋਲ ਕਰਨਾ ਸ਼ੁਰੂ ਕੀਤਾ ਤਾਂ ਵੱਧਦੇ ਵਿਰੋਧ ਨੂੰ ਵੇਖਦੇ ਹੋਏ ਉਨ੍ਹਾਂ ਨੇ ਇਹ ਪੋਸਟ ਡਿਲੀਟ ਕਰ ਦਿੱਤੀ ਪਰ ਕੁਝ ਲੋਕਾਂ ਨੇ ਇਸ ਦੇ ਸਕਰੀਨ ਸ਼ਾਟ ਲੈ ਲਏ ਸਨ ਅਤੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੇ।

Add a Comment

Your email address will not be published. Required fields are marked *