ਹਾਲੀਵੁੱਡ ਦੇ ਇੰਸਟਾ ਪੇਜ ਨੇ ਸਾਂਝੀ ਕੀਤੀ ਸਿੱਧੂ ਦੇ ਬਚਪਨ ਦੀ ਤਸਵੀਰ

ਚੰਡੀਗੜ੍ਹ – ਸਿੱਧੂ ਮੂਸੇ ਵਾਲਾ ਦਾ ਨਾਂ ਸਿਰਫ ਭਾਰਤ ਹੀ ਨਹੀਂ, ਸਗੋਂ ਦੁਨੀਆ ਭਰ ’ਚ ਹੈ। ਬੀਤੇ ਦਿਨੀਂ ਇਹ ਖ਼ਬਰ ਆਈ ਸੀ ਕਿ ਸਿੱਧੂ ਮੂਸੇ ਵਾਲਾ ਨੂੰ ਹਾਲੀਵੁੱਡ ਦੇ ਇੰਸਟਾਗ੍ਰਾਮ ਪੇਜ ਤੋਂ ਫਾਲੋਅ ਕੀਤਾ ਗਿਆ ਹੈ। ਅੱਜ ਉਸੇ ਪੇਜ ’ਤੇ ਸਿੱਧੂ ਦੀ ਬਚਪਨ ਦੀ ਤਸਵੀਰ ਲਗਾਈ ਗਈ ਹੈ, ਜਿਸ ਨਾਲ ਇਕ ਪਿਆਰੀ ਕੈਪਸ਼ਨ ਵੀ ਲਿਖੀ ਹੈ। ਸਿੱਧੂ ਦੇ ਬਚਪਨ ਦੀ ਤਸਵੀਰ ਉਸ ਦੇ ਚਾਹੁਣ ਵਾਲਿਆਂ ਨੇ ਤੁਰੰਤ ਪਛਾਣ ਲਈ ਤੇ ਕੁਮੈਂਟ ਕਰਨੇ ਸ਼ੁਰੂ ਕਰ ਦਿੱਤੇ। ਖ਼ਬਰ ਲਿਖੇ ਜਾਣ ਤਕ ਇਸ ਤਸਵੀਰ ’ਤੇ 15 ਹਜ਼ਾਰ ਤੋਂ ਵੱਧ ਲਾਈਕਸ ਤੇ 5 ਹਜ਼ਾਰ ਤੋਂ ਵੱਧ ਕੁਮੈਂਟਸ ਆ ਚੁੱਕੇ ਸਨ।

ਤਸਵੀਰ ਦੀ ਕੈਪਸ਼ਨ ’ਚ ਲਿਖਿਆ ਹੈ, ‘‘ਸਾਡੇ ਮਨਪਸੰਦ ਪੰਜਾਬੀ ਰੈਪਰ ਦੀ ਇਕ ਪਿਆਰੀ ਯਾਦ। ਕੀ ਤੁਸੀਂ ਇਸ ਮਾਸੂਮ ਨੂੰ ਪਛਾਣਿਆ?’’ ਦੱਸ ਦੇਈਏ ਕਿ ਸਿੱਧੂ ਮੂਸੇ ਵਾਲਾ ਦਾ ਨਵਾਂ ਗੀਤ ‘ਮੇਰਾ ਨਾਂ’ 7 ਅਪ੍ਰੈਲ ਯਾਨੀ ਕੱਲ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ ’ਚ ਸਿੱਧੂ ਨਾਲ ਬਰਨਾ ਬੁਆਏ ਤੇ ਸਟੀਲ ਬੈਂਗਲਜ਼ ਨੇ ਵੀ ਕੰਮ ਕੀਤਾ ਹੈ।

Add a Comment

Your email address will not be published. Required fields are marked *