ਹੁਸਨ ਦੀ ਮਲਿਕਾ ਹਿਮਾਂਸ਼ੀ ਖੁਰਾਨਾ ਨੇ ਬਿਖ਼ੇਰੇ ਜਲਵੇ, ਮਹਿਰੂਨ ਸੂਟ ਨਾਲ ਝੁਮਕੇ ਖ਼ੂਬਸੂਰਤੀ ਨੂੰ ਲਗਾ ਰਹੇ ਚਾਰ-ਚੰਨ

‘ਬਿੱਗ ਬੌਸ 13’ ਫ਼ੇਮ ਅਤੇ ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਨਾ ਸੋਸ਼ਲ ਮੀਡੀਆ ’ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਅਦਾਕਾਰਾ ਦੀ ਸੋਸ਼ਲ ਮੀਡੀਆ ’ਤੇ ਕਾਫ਼ੀ ਫ਼ੈਨ ਫ਼ਾਲੋਇੰਗ ਹੈ। ਅਦਾਕਾਰਾ ਆਪਣੀ ਅਦਾਕਾਰੀ ਦੇ ਨਾਲ-ਨਾਲ ਫ਼ੈਸ਼ਨ ਸੈਂਸ ਨੂੰ ਲੈ ਕੇ ਹਮੇਸ਼ਾ ਸੁਰਖੀਆਂ ’ਚ ਰਹਿੰਦੀ ਹੈ। ਹਿਮਾਂਸ਼ੀ ਜੋ ਵੀ ਲੁੱਕ ਕੈਰੀ ਕਰਦੀ ਹੈ ਉਸ ’ਚ ਹਮੇਸ਼ਾ ਸੁਰਖੀਆਂ ਬਟੋਰੀ ਹੈ।ਹਾਲ ਹੀ ’ਚ ਹਿਮਾਂਸ਼ੀ ਨੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜੋ ਕਾਫ਼ੀ ਚਰਚਾ ’ਚ ਹਨ। ਇਹ ਤਸਵੀਰਾਂ ਇੰਟਰਨੈੱਟ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।ਲੁੱਕ ਦੀ ਗੱਲ ਕਰੀਏ ਤਾਂ ਤਸਵੀਰਾਂ ’ਚ ਹਿਮਾਂਸ਼ੀ ਮਹਿਰੂਨ ਕਲਰ ਦੇ ਸੂਟ ’ਚ ਕਾਫ਼ੀ ਖੂਬਸੂਰਤ ਲੱਗ ਰਹੀ ਹੈ। ਇਸ ਦੇ ਨਾਲ ਹਿਮਾਂਸ਼ੀ ਨੇ ਮਿਨੀਮਲ ਮੇਕਅੱਪ, ਮਸਕਾਰਾ, ਹੱਥਾਂ ’ਤੇ ਮਹਿੰਦੀ ਅਤੇ ਹੈਵੀ ਝੁਮਕੇ ਪਾਏ ਹਨ।

ਅਦਾਕਾਰਾ ਦੇ ਮੱਥੇ ਦੀ ਬਿੰਦੀ ਅਤੇ ਨਾਥ ਹਿਮਾਂਸ਼ੀ ਦੀ ਲੁੱਕ ਨੂੰ ਚਾਰ-ਚੰਨ ਲਗਾ ਰਹੀ ਹੈ। ਅਦਾਕਾਰਾ ਓਵਰਆਲ ਲੁੱਕ ’ਚ  ਬੇਹੱਦ ਖੂਬਸੂਰਤ ਲੱਗ ਰਹੀ ਹੈ।ਇਨ੍ਹਾਂ ਤਸਵੀਰਾਂ ’ਚ ਅਦਾਕਾਰਾ ਵੱਖ-ਵੱਖ ਅੰਦਾਜ਼ ’ਚ ਗਲੈਮਰਸ ਪੋਜ਼ ਦਿੰਦੀ  ਨਜ਼ਰ ਆ ਰਹੀ ਹੈ। ਪ੍ਰਸ਼ੰਸਕ ਅਦਾਕਾਰਾ ਦੀਆਂ ਤਸਵੀਰਾਂ ਨੂੰ  ਬੇਹੱਦ ਪਸੰਦ ਕਰ ਰਹੇ ਹਨ।ਹਿਮਾਂਸ਼ੀ ਦੇ ਗੀਤਾਂ ’ਚ ਮਾਡਲਿੰਗ ਦੀ ਗੱਲ ਕਰੀਏ ਅਦਾਕਾਰਾ ਸਕਾਈ ਹਾਈ ਹਾਈ, ਅੱਲ੍ਹਾ ਖ਼ੈਰ ਕਰੇ, ਪਲਾਜ਼ੋ 2  ਵਰਗੇ ਗੀਤਾਂ ’ਚ ਨਜ਼ਰ ਆ ਚੁੱਕੀ ਹੈ।

Add a Comment

Your email address will not be published. Required fields are marked *