ਕਪਿਲ ਸ਼ਰਮਾ ਨੇ ਅੰਮ੍ਰਿਤਸਰ ਫੇਰੀ ਦੀਆਂ ਪਿਆਰੀਆਂ ਯਾਦਾਂ ਕੀਤੀਆਂ ਸਾਂਝੀਆਂ
January 13, 2023
ਚੰਡੀਗਡ਼੍ਹ – ਕਪਿਲ ਸ਼ਰਮਾ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਵਿਖੇ ਪਰਿਵਾਰ ਨਾਲ ਘੁੰਮਣ ਆਏ ਸਨ। ਇਸ ਦੌਰਾਨ ਕਪਿਲ ਸ਼ਰਮਾ ਨੇ ਜਿਥੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ, ਉਥੇ ਹੀ ਆਪਣੇ ਕਰੀਬੀਆਂ ਨਾਲ ਮੁਲਾਕਾਤ ਵੀ ਕੀਤੀ।
ਇਸ ਦੀ ਇਕ ਵੀਡੀਓ ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕਪਿਲ ਸ਼ਰਮਾ ਆਪਣੇ ਕਾਲਜ, ਆਪਣੀ ਯੂਨੀਵਰਸਿਟੀ, ਆਪਣੇ ਅਧਿਆਪਕਾਂ, ਦੋਸਤਾਂ ਤੇ ਪਰਿਵਾਰ ਨਾਲ ਮਿਲਦੇ ਨਜ਼ਰ ਆ ਰਹੇ ਹਨ। ਕਪਿਲ ਸ਼ਰਮਾ ਨੇ ਇਸ ਦੌਰਾਨ ਅੰਮ੍ਰਿਤਸਰ ਦੇ ਛੋਲੇ-ਭਟੂਰਿਆਂ ਦਾ ਆਨੰਦ ਵੀ ਮਾਣਿਆ। ਵੀਡੀਓ ਸਾਂਝੀ ਕਰਦਿਆਂ ਕਪਿਲ ਨੇ ਲਿਖਿਆ, ”ਮੇਰਾ ਕਾਲਜ, ਮੇਰੀ ਯੂਨੀਵਰਸਿਟੀ, ਮੇਰੇ ਅਧਿਆਪਕ, ਮੇਰੇ ਦੋਸਤ, ਮੇਰਾ ਪਰਿਵਾਰ, ਮੇਰਾ ਸ਼ਹਿਰ, ਖਾਣਾ, ਅਹਿਸਾਸ, ਪਵਿੱਤਰ ਅਸਥਾਨ ‘ਗੋਲਡਨ ਟੈਂਪਲ’। ਦੁਆਵਾਂ ਲਈ ਬਹੁਤ-ਬਹੁਤ ਧੰਨਵਾਦ ਬਾਬਾ ਜੀ।”

