ਵਿਰੋਧੀ ਪਾਰਟੀਆਂ ਦੇ ਭੋਜਨ ਮਗਰੋਂ ਖੜਗੇ ਦਾ ਟਵੀਟ

ਅੱਜ ਵਿਰੋਧੀ ਪਾਰਟੀਆਂ ਦੇ ਆਗੂਆਂ ਵੱਲੋਂ ਬੈਂਗਲੁਰੂ ਵਿਚ ਇਕੱਠਿਆਂ ਭੋਜਨ ਕੀਤਾ ਗਿਆ। ਇਨ੍ਹਾਂ ਆਗੂਆਂ ਵੱਲੋਂ ਮੰਗਲਵਾਰ ਨੂੰ 2024 ਚੋਣਾਂ ਨੂੰ ਲੈ ਕੇ ਮੀਟਿੰਗ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਮੱਲੀਕਾਰਜੁਨ ਖੜਗੇ ਨੇ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਚੰਗੀ ਸ਼ੁਰੂਆਤ ਦਾ ਮਤਲਬ ਅੱਧਾ ਕੰਮ ਹੋ ਗਿਆ। ਅਸੀਂ ਭਾਰਤ ਲਈ ਇਕਜੁੱਟ ਹਾਂ। 

ਖੜਗੇ ਨੇ ਟਵੀਟ ਕਰਦਿਆਂ ਲਿਖਿਆ, “ਚੰਗੀ ਸ਼ੁਰੂਆਤ ਮਤਲਬ ਅੱਧਾ ਹੋ ਕੰਮ ਹੋ ਗਿਆ! ਸਮਾਨ ਸੋਚ ਵਾਲੀਆਂ ਵਿਰੋਧੀ ਪਾਰਟੀਆਂ ਸਮਾਜਿਕ ਨਿਆਂ, ਸਮਾਵੇਸ਼ੀ ਵਿਕਾਸ ਅਤੇ ਰਾਸ਼ਟਰੀ ਭਲਾਈ ਦੇ ਏਜੰਡੇ ਨੂੰ ਅੱਗੇ ਵਧਾਉਣ ਲਈ ਮਿਲ ਕੇ ਕੰਮ ਕਰਨਗੀਆਂ। ਅਸੀਂ ਭਾਰਤ ਦੇ ਲੋਕਾਂ ਨੂੰ ਨਫ਼ਰਤ, ਵੰਡ, ਆਰਥਿਕ ਅਸਮਾਨਤਾ ਅਤੇ ਲੁੱਟ ਦੀ ਤਾਨਾਸ਼ਾਹੀ ਅਤੇ ਲੋਕ ਵਿਰੋਧੀ ਰਾਜਨੀਤੀ ਤੋਂ ਮੁਕਤ ਕਰਨਾ ਚਾਹੁੰਦੇ ਹਾਂ। ਅਸੀਂ ਅਜਿਹਾ ਭਾਰਤ ਚਾਹੁੰਦੇ ਹਾਂ ਜੋ ਨਿਆਂ, ਆਜ਼ਾਦੀ, ਬਰਾਬਰੀ ਅਤੇ ਭਾਈਚਾਰੇ ਦੇ ਸੰਵਿਧਾਨਕ ਸਿਧਾਂਤਾਂ ਦੁਆਰਾ ਨਿਯੰਤਰਿਤ ਹੋਵੇ। ਅਸੀਂ ਅਜਿਹਾ ਭਾਰਤ ਚਾਹੁੰਦੇ ਹਾਂ ਜੋ ਸਭ ਤੋਂ ਕਮਜ਼ੋਰ ਵਿਅਕਤੀ ਨੂੰ ਉਮੀਦ ਅਤੇ ਵਿਸ਼ਵਾਸ ਪ੍ਰਦਾਨ ਕਰਦਾ ਹੈ। ਅਸੀਂ ਇਸ ਭਾਰਤ ਲਈ ਇਕਜੁੱਟ ਖੜੇ ਹਾਂ।”

Add a Comment

Your email address will not be published. Required fields are marked *