ਰੋਹਿਤ ਸ਼ਰਮਾ ਦੀ ਇੱਕ ਝਲਕ ਲਈ ਲੋਕਾਂ ਨੇ ਜਾਮ ਕੀਤੀ ਸੜਕ, ਹਿੱਟਮੈਨ ਨੂੰ ਲੈਣਾ ਪਿਆ ਇਹ ਫ਼ੈਸਲਾ

ਮੁੰਬਈ – ਭਾਰਤ ‘ਚ ਲੋਕਾਂ ਦੇ ਦਿਲਾਂ ਵਿਚ ਕ੍ਰਿਕਟਰਾਂ ਲਈ ਪਿਆਰ ਬੇਮਿਸਾਲ ਹੈ ਅਤੇ ਰੋਹਿਤ ਸ਼ਰਮਾ ਵਰਗੇ ਮਸ਼ਹੂਰ ਕ੍ਰਿਕਟਰਾਂ ਲਈ ਦੇਸ਼ ਦੇ ਰੈਸਟੋਰੈਂਟਾਂ ‘ਚ ਘੁੰਮਣਾ ਹਮੇਸ਼ਾ ਮੁਸ਼ਕਿਲ ਹੁੰਦਾ ਹੈ। ਭਾਰਤੀ ਕਪਤਾਨ ਨੂੰ ਉਸ ਸਮੇਂ ਮੁਸ਼ਕਲ ਸਮੇਂ ਦਾ ਸਾਹਮਣਾ ਕਰਨਾ ਪਿਆ, ਜਦੋਂ ਉਹ ਆਪਣੇ ਦੋਸਤ ਨੂੰ ਮਿਲਣ ਮੁੰਬਈ ਦੇ ਇੱਕ ਰੈਸਟੋਰੈਂਟ ਵਿੱਚ ਗਏ ਸਨ। ਇਸ ਦੀ ਭਣਕ ਲੱਗਦੇ ਹੀ ਰੋਹਿਤ ਦੀ ਇਕ ਝਲਕ ਦੇਖਣ ਲਈ ਹਜ਼ਾਰਾਂ ਦੀ ਸੰਖਿਆਂ ਵਿਚ ਉਨ੍ਹਾਂ ਦੇ ਪ੍ਰਸ਼ੰਸਕ ਰੈਸਟੋਰੈਂਟ ਦੇ ਬਾਹਰ ਇਕੱਠੇ ਹੋ ਗਏ।

ਉਥੇ ਹੀ ਇਸ ਦੌਰਾਨ ਰੋਹਿਤ ਨੇ ਰੈਸਟੋਰੈਂਟ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਭੀੜ ਜ਼ਿਆਦਾ ਹੋਣ ਕਾਰਨ ਉਨ੍ਹਾਂ ਨੂੰ ਵਾਪਸ ਰੈਸਟੋਰੈਂਟ ਦੇ ਅੰਦਰ ਜਾਣਾ ਪਿਆ। ਪ੍ਰਸ਼ੰਸਕਾਂ ਕਾਰਨ ਟ੍ਰੈਫਿਕ ਜਾਮ ਹੋ ਗਿਆ। ਸੂਚਨਾ ਮਿਲਦੇ ਹੀ ਮੌਕੇ ‘ਤੇ ਪੁੱਜੀ ਪੁਲਸ ਨੇ ਪਹਿਲਾਂ ਜਾਮ ਨੂੰ ਖੁੱਲਵਾਇਆ ਅਤੇ ਬਾਅਦ ਵਿਚ ਰੋਹਿਤ ਨੂੰ ਉਥੋਂ ਕੱਢਿਆ। ਆਈ.ਪੀ.ਐੱਲ. ਵਿੱਚ ਮੁੰਬਈ ਇੰਡੀਅਨਜ਼ ਦੀ ਅਗਵਾਈ ਕਰਨ ਅਤੇ ਤਿੰਨੋਂ ਫਾਰਮੈਟਾਂ ਵਿੱਚ ਦੇਸ਼ ਦੀ ਕਪਤਾਨੀ ਕਰਨ ਤੋਂ ਲੈ ਕੇ ਰੋਹਿਤ ਨੇ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਹਮੇਸ਼ਾ ਇੱਕ ਖਾਸ ਜਗ੍ਹਾ ਬਣਾਈ ਹੈ।

Add a Comment

Your email address will not be published. Required fields are marked *