ਭਾਰਤ ਜਿੰਨਾ ਮੋਦੀ ਦਾ, ਓਨਾ ਮੇਰਾ ਵੀ: ਮੌਲਾਨਾ ਮਦਨੀ

ਨਵੀਂ ਦਿੱਲੀ, 11 ਫਰਵਰੀ-: ਜਮਾਇਤ ਉਲੇਮਾ-ਏ-ਹਿੰਦ ਦੇ ਪ੍ਰਧਾਨ ਮੌਲਾਨਾ ਮਹਿਮੂਦ ਮਦਨੀ ਨੇ ਅੱਜ ਇਥੇ ਕਿਹਾ ਕਿ ਇਹ ਸੁਝਾਅ ਦੇਣਾ ਗਲਤ ਹੈ ਕਿ ਇਸਲਾਮ ਬਾਹਰੋਂ ਆਇਆ ਹੈ ਤੇ ਭਾਰਤ ਜਿੰਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਆਰਐੱਸਐੱਸ ਮੁਖੀ ਮੋਹਨ ਭਾਗਵਤ ਨਾਲ ਸਬੰਧਤ ਹੈ, ਉਨ੍ਹਾਂ ਹੀ ਮੇਰੇ ਨਾਲ ਸਬੰਧਤ ਹੈ। 

ਉਨ੍ਹਾਂ ਨੇ ਇਥੋਂ ਦੇ ਰਾਮਲੀਲਾ ਗਰਾਊਂਡ ਵਿੱਚ ਜਮਾਇਤ ਉਲੇਮਾ-ਏ-ਹਿੰਦ (ਮਹਿਮੂਦ ਮਦਨੀ ਧਿਰ) ਦੇ 34ਵੇਂ ਸਾਲਾਨਾ ਆਮ ਇਜਲਾਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਮੁਸਲਿਮ ਭਾਈਚਾਰੇ ਦੀ ਪਹਿਲੀ ਗ੍ਰਹਿਭੂਮੀ ਹੈ। ਉਨ੍ਹਾਂ ਕਿਹਾ ਕਿ ਇਸਲਾਮ ਭਾਰਤ ਦਾ ਹੀ ਧਰਮ ਹੈ ਜੋ ਕਿ ਸਭ ਤੋਂ ਪੁਰਾਣਾ ਹੈ। ਮੌਲਾਨਾ ਮਹਿਮੂਦ ਮਦਨੀ ਨੇ ਕਿਹਾ ਕਿ ਹਾਲ ਹੀ ਵਿੱਚ ਦੇਸ਼ ਵਿੱਚ ਮੁਸਲਿਮ ਭਾਈਚਾਰੇ ਖ਼ਿਲਾਫ਼ ਨਫਰਤ ਕਾਫੀ ਵਧੀ ਹੈ ਤੇ ਸਰਕਾਰ ਇਸ ਰੁਝਾਨ ਤੋਂ ਜਾਣੂ ਹੋਣ ਦੇ ਬਾਵਜੂਦ ਵੀ ਠੋਸ ਕਾਰਵਾਈ ਨਹੀਂ ਕਰ ਰਹੀ ਹੈ। ਆਮ ਇਜਲਾਸ ਦੌਰਾਨ ਜਮਾਇਤ ਉਲੇਮਾ-ਏ-ਹਿੰਦ ਨੇ ਕਈ ਮਤੇ ਵੀ ਪਾਸ ਕੀਤੇ ਜਿਨ੍ਹਾਂ ਵਿੱਚ ਮੁੱਖ ਤੌਰ ’ਤੇ ਮੰਗ ਕੀਤੀ ਗਈ ਕਿ ਘੱਟ ਗਿਣਤੀ ਵਰਗਾਂ ਖ਼ਿਲਾਫ਼  ਹਿੰਸਕ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਸਜ਼ਾਵਾਂ ਦੇਣ ਲਈ ਵੱਖਰਾ ਕਾਨੂੰਨ ਘੜਿਆ ਜਾਵੇ।

Add a Comment

Your email address will not be published. Required fields are marked *