ਅਮਰੀਕਾ ‘ਚ ਭਾਰਤੀ ਮੂਲ ਦੇ ਸ਼ਖ਼ਸ ਨੇ 3 ਨਾਬਾਲਗ ਮੁੰਡਿਆਂ ਦਾ ਕੀਤਾ ਕਤਲ

ਡੋਰਬੈੱਲ ਪਰੈਂਕ ਕਾਰਨ ਗੁੱਸੇ ‘ਚ ਆਏ ਭਾਰਤੀ ਮੂਲ ਦੇ ਵਿਅਕਤੀ ਨੇ ਇਕੱਠੇ 3 ਕਤਲ ਕਰ ਦਿੱਤੇ। ਇਸ ‘ਤੇ ਹੁਣ ਅਦਾਲਤ ਨੇ ਉਸ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। ਭਾਰਤੀ ਮੂਲ ਦੇ 45 ਸਾਲਾ ਇਕ ਵਿਅਕਤੀ ਨੂੰ ਕਤਲ ਦੇ ਦੋਸ਼ ‘ਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਪੈਰੋਲ ਦੀ ਸੰਭਾਵਨਾ ਦੇ ਬਿਨਾ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ। ਉਕਤ ਵਿਅਕਤੀ ਨੇ ਜਾਣ-ਬੁੱਝ ਕੇ ਆਪਣੀ ਕਾਰ ਨਾਲ ਇਕ ਵਾਹਨ ‘ਚ ਟੱਕਰ ਮਾਰ ਦਿੱਤੀ ਸੀ, ਜਿਸ ਨਾਲ 16 ਸਾਲਾਂ ਦੇ 3 ਨਾਬਾਲਗ ਮੁੰਡਿਆਂ ਦੀ ਮੌਤ ਹੋ ਗਈ ਸੀ ਅਤੇ 3 ਹੋਰ ਨਾਬਾਲਗ ਮੁੰਡੇ ਗੰਭੀਰ ਰੂਪ ‘ਚ ਜ਼ਖਮੀ ਹੋ ਗਏ ਸਨ।

ਦਰਅਸਲ ਇਨ੍ਹਾਂ ਮੁੰਡਿਆਂ ਨੇ 2020 ‘ਚ ਉਸ ਦਾ ਡੋਰਬੈੱਲ ਵਜਾ ਕੇ ਉਸ ਨੂੰ ਪਰੇਸ਼ਾਨ ਕੀਤਾ ਸੀ। ਇਸ ਤੋਂ ਬਾਅਦ ਸ਼ਖ਼ਸ ਨੇ ਤਿੰਨਾਂ ਦਾ ਕਤਲ ਕਰਕੇ ਆਪਣਾ ਬਦਲਾ ਲੈ ਲਿਆ। ਕੈਲੀਫੋਰਨੀਆ ਦੇ ਅਨੁਰਾਗ ਨੂੰ ਅਪ੍ਰੈਲ ‘ਚ ਕਤਲ ਦੇ ਤਿੰਨ ਮਾਮਲਿਆਂ, ਕਤਲ ਦੀ ਕੋਸ਼ਿਸ਼ ਦੇ 3 ਮਾਮਲਿਆਂ ਸਮੇਤ ਹੋਰ ਦੋਸ਼ਾਂ ‘ਚ ਦੋਸ਼ੀ ਠਹਿਰਾਇਆ ਗਿਆ ਸੀ। ਜਾਂਚ ਤੋਂ ਪਤਾ ਲੱਗਿਆ ਕਿ ਅਨੁਰਾਗ ਨੇ ਜਾਣ-ਬੁੱਝ ਕੇ ਆਪਣੀ ਕਾਰ ਨਾਬਾਲਗਾਂ ਦੇ ਵਾਹਨ ਨਾਲ ਟਕਰਾਈ ਸੀ।

ਇਹ ਹਾਦਸਾ 19 ਜਨਵਰੀ, 2020 ਦੀ ਰਾਤ ਟੇਮੇਸਕਲ ਕੈਨਿਅਨ ਰੋਡ ‘ਤੇ ਵਾਪਰਿਆ। ਅਟਾਰਨੀ ਦੇ ਮੁਤਾਬਕ ਮੁੰਡੇ ਸੌਂ ਰਹੇ ਸੀ। ਅਚਾਨਕ ਦੋਸਤਾਂ ‘ਚ ਇਕ ਨੇ ਡੋਰਬੈੱਲ ਡਿੱਚ ਕਰਨ ਦਾ ਚੈਲੰਜ ਕੀਤਾ। ਕੈਲੀਫੋਰਨੀਆਂ ਹਾਈਵੇਅ ਪੈਟਰੋਲ ਦੀ ਜਾਂਚ ਮੁਤਾਬਕ ਪਰੈਂਕ ਕਰਨ ਲਈ ਸਾਰੇ ਦੋਸਤ ਨੇੜਲੇ ਘਰ ‘ਚ ਗਏ, ਜੋ ਅਨੁਰਾਗ ਦਾ ਘਰ ਸੀ। ਇਸ ਦੌਰਾਨ ਪਹਿਲਾਂ ਇਕ ਮੁੰਡੇ ਨੇ ਅਨੁਰਾਗ ਦੇ ਘਰ ਦੀ ਘੰਟੀ ਵਜਾਈ ਅਤੇ ਵਾਪਸ ਆਪਣੀ ਕਾਰ ਵੱਲ ਭੱਜਿਆ। ਅਨੁਰਾਗ ਨੇ ਆਪਣੀ ਕਾਰ ਨਾਲ ਮੁੰਡਿਆਂ ਦੀ ਗੱਡੀ ਦਾ ਪਿੱਛਾ ਕੀਤਾ ਅਤੇ ਆਪਣੀ ਗੱਡੀ ਉਨ੍ਹਾਂ ਨਾਲ ਟਕਰਾ ਦਿੱਤੀ।

Add a Comment

Your email address will not be published. Required fields are marked *