“ਸੰਸਦ ਦੇ ਅੰਦਰ ਹੋਇਆ ਮੇਰਾ ਜਿਣਸੀ ਸ਼ੋਸ਼ਣ”, ਆਸਟ੍ਰੇਲੀਆਈ MP ਨੇ ਰੋ-ਰੋ ਦੱਸੀ ਕਹਾਣੀ

ਸੰਸਦ ਕਿਸੇ ਵੀ ਦੇਸ਼ ਦੀ ਸ਼ਾਨ ਹੁੰਦੀ ਹੈ। ਇੱਥੇ ਦੇਸ਼ ਹਿੱਤ ਵਿੱਚ ਫ਼ੈਸਲੇ ਲਏ ਜਾਂਦੇ ਹਨ। ਜਨਤਾ ਆਪਣੇ ਨੁਮਾਇੰਦੇ ਚੁਣ ਕੇ ਇੱਥੇ ਭੇਜਦੀ ਹੈ। ਆਸਟ੍ਰੇਲੀਆ ਦੀ ਸੰਸਦ ਇਸ ਸਮੇਂ ਸ਼ਰਮਸਾਰ ਹੈ। ਮਹਿਲਾ ਸੰਸਦ ਮੈਂਬਰ ਦੇ ਹੰਝੂ ਵੱਡੇ ਸਵਾਲ ਖੜ੍ਹੇ ਕਰ ਰਹੇ ਹਨ। ਸੰਸਦ ‘ਚ ਰੋ-ਰੋ ਕੇ ਲਿਡੀਆ ਥੋਰਪੇ (Lidia Thorpe) ਨੇ ਜਿਣਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਜਦੋਂ ਵੀ ਉਸ ਨੇ ਜੁਰਮ ਦੇ ਖ਼ਿਲਾਫ਼ ਆਵਾਜ਼ ਉਠਾਉਣੀ ਚਾਹੀ ਤਾਂ ਉਸ ਨੂੰ ਡਰਾ-ਧਮਕਾ ਕੇ ਚੁੱਪ ਕਰਵਾ ਦਿੱਤਾ ਗਿਆ। ਸੰਸਦ ਦੇ ਅੰਦਰ ਰੋਂਦੀ ਇਕ ਮਹਿਲਾ ਸੰਸਦ ਮੈਂਬਰ ਦੀ ਤਸਵੀਰ ਅੱਜ ਪੂਰੀ ਦੁਨੀਆ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਆਸਟ੍ਰੇਲੀਅਨ ਸੰਸਦ ਮੈਂਬਰ ਲਿਡੀਆ ਥੋਰਪੇ ਨੇ ਦੋਸ਼ ਲਾਇਆ ਕਿ ਸੰਸਦ ‘ਚ ਉਸ ਦਾ ਜਿਣਸੀ ਸ਼ੋਸ਼ਣ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਇਮਾਰਤ ਔਰਤਾਂ ਦੇ ਕੰਮ ਕਰਨ ਲਈ ਸੁਰੱਖਿਅਤ ਨਹੀਂ ਹੈ। ਇਹ ਕਹਿੰਦਿਆਂ ਉਹ ਰੋ ਪਈ। ਉਨ੍ਹਾਂ ਆਪਣੇ ਸੰਬੋਧਨ ‘ਚ ਕਿਹਾ ਕਿ ਉਨ੍ਹਾਂ ‘ਤੇ ਗੰਦੀਆਂ ਟਿੱਪਣੀਆਂ ਕੀਤੀਆਂ ਗਈਆਂ ਹਨ। ਇਕ ਪੌੜੀ ਦੇ ਕੋਲ ਉਸ ਨੂੰ ਘੇਰ ਲਿਆ ਗਿਆ ਤੇ ਗਲਤ ਤਰੀਕੇ ਨਾਲ ਛੂਹਿਆ ਗਿਆ ਸੀ। ਥੋਰਪੇ ਨੇ ਰੂੜੀਵਾਦੀ (Conservative) ਡੇਵਿਡ ਵਾਨ ‘ਤੇ ਦੋਸ਼ ਲਾਏ ਹਨ। ਹਾਲਾਂਕਿ, ਵਾਨ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਉਸ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਦੋਸ਼ਾਂ ਕਾਰਨ ਟੁੱਟ ਗਿਆ ਹੈ ਅਤੇ ਬਹੁਤ ਪ੍ਰੇਸ਼ਾਨ ਹੈ। ਉਸ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਇਹ ਪੂਰੀ ਤਰ੍ਹਾਂ ਝੂਠੇ ਦੋਸ਼ ਹਨ। ਹਾਲਾਂਕਿ, ਲਿਬਰਲ ਪਾਰਟੀ ਨੇ ਵਾਨ ਨੂੰ ਪਾਰਟੀ ਤੋਂ ਸਸਪੈਂਡ ਕਰ ਦਿੱਤਾ ਹੈ।

Add a Comment

Your email address will not be published. Required fields are marked *