ਕਬੱਡੀ ਸਟਾਰ ਰੇਡਰ Jesus Chavez ਦਾ ਹੋਇਆ ਦਿਹਾਂਤ

ਕਬੱਡੀ ਜਗਤ ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਖ਼ਬਰ ਇਹ ਹੈ ਕਿ ਕਬੱਡੀ ਦੇ ਸਟਾਰ ਰੇਡਰ Jesus Chavez ਦਾ ਦਿਹਾਂਤ ਹੋ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਖਿਡਾਰੀ ਦੇ ਦਿਹਾਂਤ ਦੀ ਖ਼ਬਰ ਲਗਾਤਾਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਹ ਖ਼ਬਰ ਕਬੱਡੀ ਜਗਤ ਲਈ ਬੇਹੱਦ ਮੰਗਭਾਗੀ ਹੈ। ਕਬੱਡੀ ਖਿਡਾਰੀਆਂ ਵਲੋਂ ਫੇਸਬੁੱਕ ਪੇਜ਼ ‘ਤੇ ਲਗਾਤਾਰ ਇਹ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਹਾਲਾਂਕਿ ਇਸ ਨੂੰ ਲੈ ਕੇ ਅਜੇ ਤੱਕ ਕੋਈ ਵੀ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਕੀਤੀ ਗਈ ਹੈ।

 ਦੱਸਣਯੋਗ ਹੈ ਕਿ Jesus ਜੈਰੋ ਚਾਵੇਜ਼ ਦਾ ਭਰਾ ਹੈ ਉਹ ਮੈਕਸੀਕੋ ਮੂਲ ਦਾ ਕਬੱਡੀ ਖਿਡਾਰੀ ਹੈ। ਦੋਵੇਂ ਭਰਾ ਕਬੱਡੀ ਖੇਡਦੇ ਹਨ। Jesus Chavez  ਕਬੱਡੀ ਦਾ ਆਲਰਾਊਂਡਰ ਖਿਡਾਰੀ ਹੈ। Jesus Chavez  ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਆਮ ਦੇਖਣ ਨੂੰ ਮਿਲਦੀਆਂ ਹਨ। Jesus Chavez  ਦਾ ਦਿਹਾਂਤ ਕਿਨ੍ਹਾਂ ਕਾਰਨਾਂ ਕਰਕੇ ਹੋਇਆ ਇਸ ਬਾਰੇ ਹਾਲੇ ਤੱਕ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। 

Add a Comment

Your email address will not be published. Required fields are marked *