ਮੋਦੀ ਵੱਲੋਂ ਤਨਵੀ ਸ਼ਰਮਾ ਦੇ ਪ੍ਰਦਰਸ਼ਨ ਦੀ ਸ਼ਲਾਘਾ

ਹੁਸ਼ਿਆਰਪੁਰ, 18 ਮਾਰਚ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੀ 15 ਸਾਲਾ ਬੈਡਮਿੰਟਨ ਖਿਡਾਰਨ ਤਨਵੀ ਸ਼ਰਮਾ ਨੂੰ ਪੱਤਰ ਲਿਖ ਕੇ 2023 ਵਿੱਚ ਬੈਡਮਿੰਟਨ ਮੁਕਾਬਲਿਆਂ ਦੌਰਾਨ ਉਸ ਦੇ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਹੈ। ਤਨਵੀ ਸ਼ਰਮਾ ਨੇ ਮਲੇਸ਼ੀਆ ਵਿੱਚ ਸੀਨੀਅਰ ਏਸ਼ਿਆਈ ਚੈਂਪੀਅਨਸ਼ਿਪ ’ਚ ਸੋਨ ਤਗ਼ਮਾ ਜਿੱਤ ਕੇ ਦੇਸ਼ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। ਪੱਤਰ ਵਿੱਚ ਮੋਦੀ ਨੇ ਦੇਸ਼ ਤਰਫ਼ੋਂ ਕੌਮਾਂਤਰੀ ਮੰਚ ’ਤੇ ਖਿਡਾਰਨ ਦੀ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ। ਉਨ੍ਹਾਂ ਤਨਵੀ ਦੀ ਸਫ਼ਲਤਾ ਨੂੰ ਦੇਸ਼ ਦੇ ਉਭਰਦੇ ਹੋਏ ਸੈਂਕੜੇ ਖਿਡਾਰੀਆਂ ਲਈ ਪ੍ਰੇਰਨਾਸਰੋਤ ਦੱਸਿਆ। ਪ੍ਰਧਾਨ ਮੰਤਰੀ ਤੋਂ ਮਿਲੇ ਪੱਤਰ ’ਤੇ ਆਪਣੀ ਖੁਸ਼ੀ ਜ਼ਾਹਿਰ ਕਰਦਿਆਂ ਤਨਵੀ ਨੇ ਕਿਹਾ ਕਿ ਇਸ ਪੱਤਰ ਨਾਲ ਉਹ ਸਨਮਾਨਿਤ ਮਹਿਸੂਸ ਕਰ ਰਹੀ ਹੈ। ਉਸ ਨੇ ਕਿਹਾ ਕਿ ਇਹ ਪੱਤਰ ਬੈਡਮਿੰਟਨ ਪ੍ਰਤੀ ਸਮਰਪਣ ਸਦਕਾ ਮਿਲਿਆ ਹੈ।

Add a Comment

Your email address will not be published. Required fields are marked *