ਰੂਸ ਦੇ ਮਿਜ਼ਾਈਲ ਹਮਲੇ ’ਚ ਯੂਕ੍ਰੇਨੀ ਲੇਖਿਕਾ ਦੀ ਮੌਤ

ਕੀਵ : ਯੂਕ੍ਰੇਨ ’ਚ ਇਕ ਮਸ਼ਹੂਰ ਰੈਸਟੋਰੈਂਟ ’ਤੇ ਰੂਸ ਦੇ ਮਿਜ਼ਾਈਲ ਹਮਲੇ ’ਚ ਜ਼ਖ਼ਮੀ ਹੋਈ ਪੁਰਸਕਾਰ ਜੇਤੂ ਯੂਕ੍ਰੇਨੀ ਲੇਖਿਕਾ ਵਿਕਟੋਰੀਆ ਅਮੇਲਿਨਾ ਦੀ ਮੌਤ ਹੋ ਗਈ। ‘ਪੇਨ ਅਮਰੀਕਾ’ ਸੰਸਥਾ ਨੇ ਇਹ ਜਾਣਕਾਰੀ ਦਿੱਤੀ। ਰੈਸਟੋਰੈਂਟ ’ਚ ਰਹਿੰਦਾ ਸੀ ਪੱਤਰਕਾਰ ਅਤੇ ਸਹਾਇਤਾ ਕਰਮਚਾਰੀਆਂ ਦਾ ਆਉਣਾ-ਜਾਣਾ

ਇਸ ਰੈਸਟੋਰੈਂਟ ’ਚ ਪੱਤਰਕਾਰਾਂ ਅਤੇ ਸਹਾਇਤਾ ਕਰਮਚਾਰੀਆਂ ਦਾ ਆਉਣਾ ਜਾਣਾ ਰਹਿੰਦਾ ਸੀ। ਸਾਹਿਤ ਅਤੇ ਮਨੁੱਖੀ ਅਧਿਕਾਰ ਸੰਗਠਨ ਨੇ ਐਤਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ 37 ਸਾਲਾ ਅਮੇਲਿਨਾ ਨੇ ਸਾਹਿਤ ਤੋਂ ਪਰ੍ਹੇ ਰੂਸੀ ਯੁੱਧ ਅਪਰਾਧਾਂ ਦੇ ਦਸਤਾਵੇਜ਼ੀਕਰਨ ’ਤੇ ਆਪਣਾ ਧਿਆਨ ਕੇਂਦਰਿਤ ਕੀਤਾ ਸੀ।

ਬਿਆਨ ਮੁਤਾਬਕ 27 ਜੂਨ ਨੂੰ ਕ੍ਰਾਮੇਟੋਰਸਕ ਸ਼ਹਿਰ ਦੇ ਇਕ ਪ੍ਰਸਿੱਧ ਰੈਸਟੋਰੈਂਟ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਰੂਸੀ ਹਮਲੇ ’ਚ ਅਮੇਲਿਨਾ ਜ਼ਖ਼ਮੀ ਹੋ ਗਈ ਸੀ। ਯੂਕ੍ਰੇਨ ਦੇ ਸੱਭਿਆਚਾਰ ਮੰਤਰੀ ਓਲੇਕਸੈਂਡਰ ਟਕਾਚੇਂਕੋ ਨੇ ਅਮੇਲਿਨਾ ਦੇ ਪਰਿਵਾਰ ਪ੍ਰਤੀ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਰੂਸ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ।

Add a Comment

Your email address will not be published. Required fields are marked *