ਸਖ਼ਤ ਸੁਰੱਖਿਆ ਹੇਠ ਗੈਂਗਸਟਰ ਲਾਰੈਂਸ ਬਿਸ਼ਨੋਈ ਮੋਗਾ ਅਦਾਲਤ ’ਚ ਪੇਸ਼

ਮੋਗਾ : ਮੋਗਾ ’ਚ 307 ਦੇ ਇਕ ਕੇਸ ਵਿਚ ਲਾਰੈਂਸ ਬਿਸ਼ਨੋਈ ਨੂੰ ਮੋਗਾ ਪੁਲਸ ਨੇ ਭਾਰੀ ਸੁਰੱਖਿਆ ਹੇਠ ਬਠਿੰਡਾ ਜੇਲ੍ਹ ਤੋਂ ਲਿਆਂਦਾ ਅਤੇ ਚਾਰਜ ਫਰੇਮ ਕਰਨ ਲਈ ਮੋਗਾ ਦੀ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ। ਮਾਣਯੋਗ ਅਦਾਲਤ ਨੇ ਚਾਰਜ ਫਰੇਮ ਕਰਨ ਉਪਰੰਤ 17/7/23 ਤੱਕ ਜੁਡੀਸ਼ੀਅਲ ਰਿਮਾਂਡ ’ਤੇ ਬਠਿੰਡਾ ਜੇਲ੍ਹ ਭੇਜ ਦਿੱਤਾ। ਮਾਮਲਾ ਦਸੰਬਰ 2021 ਨੂੰ ਮੋਗਾ ਦੇ ਡਿਪਟੀ ਮੇਅਰ ਦੇ ਭਰਾ ਜਤਿੰਦਰ ਧਮੀਜਾ (ਨੀਲਾ) ਨੂੰ ਗੋਲੀ ਮਾਰਨ ਲਈ ਜੋਧਾ ਅਤੇ ਮੋਨੂੰ ਡਾਗਰ ਨੂੰ ਮੋਗਾ ਵਿਖੇ ਭੇਜਿਆ ਸੀ ਅਤੇ ਗਲਤੀ ਨਾਲ ਜਿਤੇਂਦਰ ਧਮੀਜਾ (ਨੀਲਾ) ਨੂੰ ਨਾ ਮਾਰ ਕੇ ਉਸਦੇ ਭਰਾ ਸੁਨੀਲ ਧਮੀਜਾ ਅਤੇ ਉਸਦੇ ਬੇਟੇ ਪ੍ਰਥਮ ਉਪਰ ਹਮਲਾ ਕੀਤੀ ਸੀ ਅਤੇ ਪਿਸਟਲ ਲੋਕ ਹੋਣ ਕਰਕੇ ਮੋਨੂੰ ਗੋਲੀ ਨਹੀਂ ਚਲਾ ਸਕਿਆ। ਸੁਨੀਲ ਨਾਲ ਹੱਥੋ-ਪਾਈ ਹੋਣ ਲੱਗ ਗਈ ਤਾਂ ਜੋਧਾ ਨੇ ਪ੍ਰਥਮ ਦੇ ਪੈਰ ’ਤੇ ਗੋਲੀ ਮਾਰ ਦਿੱਤੀ ਸੀ।

ਇਸ ਦੌਰਾਨ ਸੁਨੀਲ ਨੇ ਜ਼ਖਮੀ ਹੋਣ ਦੇ ਬਾਵਜੂਦ ਵੀ ਮੋਨੂੰ ਡਾਗਰ ਨੂੰ ਫੜ ਕੇ ਰੱਖਿਆ ਅਤੇ ਬਾਅਦ ਵਿਚ ਪੁਲਸ ਦੇ ਹਵਾਲੇ ਕਰ ਦਿੱਤਾ ਜਦਕਿ ਜੋਧਾ ਭੱਜਣ ’ਚ ਕਾਮਯਾਬ ਹੋ ਗਿਆ ਸੀ। ਦੋਵੇਂ ਹਮਲਾਵਰ ਲਾਰੈਂਸ ਬਿਸ਼ਨੋਈ ਗਰੁੱਪ ਨਾਲ ਜੁੜੇ ਹੋਏ ਸਨ। ਇਸ ਮਾਮਲੇ ਦੇ ਸਬੰਧ ਵਿਚ ਮੋਗਾ ਸਿਟੀ ਪੁਲਸ ਨੇ ਜੋਧਾ ਅਤੇ ਮੋਨੂੰ ਡਾਗਰ ਖ਼ਿਲਾਫ ਐੱਫ. ਆਈ. ਆਰ. ਨੰਬਰ 209 ’ਚ ਆਈ. ਪੀ. ਸੀ. 307 ਆਰਮ ਐਕਟ 25 ਅਤੇ ਐੱਨ. ਡੀ. ਪੀ. ਐੱਸ 22 ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ਵਿਚ ਲਾਰੈਂਸ ਬਿਸ਼ਨੋਈ ਦਾ ਨਾਮ ਦਰਜ ਕੀਤਾ ਗਿਆ ਸੀ। 

ਜਾਣਕਾਰੀ ਦਿੰਦਿਆਂ ਮੋਗਾ ਦੇ ਐੱਸ. ਐੱਸ. ਪੀ. ਨੇ ਦੱਸਿਆ ਕਿ ਅੱਜ ਲਾਰੈਂਸ ਬਿਸ਼ਨੋਈ ਨੂੰ ਬਠਿੰਡਾ ਜੇਲ੍ਹ ਤੋਂ ਲਿਆ ਕੇ ਮੋਗਾ ਅਦਾਲਤ ਵਿਚ ਚਾਰਜ ਫਰੇਮ ਕਰਨ ਲਈ ਪੇਸ਼ ਕੀਤਾ ਗਿਆ। ਮਾਨਯੋਗ ਅਦਾਲਤ ਵਿਚ ਪੇਸ਼ ਕਰਨ ਉਪਰੰਤ ਉਸ ਨੂੰ ਬਠਿੰਡਾ ਜੇਲ੍ਹ ਭੇਜ ਦਿੱਤਾ ਗਿਆ। ਚਾਰਜ ਫਰੇਮ ਹੋਣ ਉਪਰੰਤ 17/7/23 ਨੂੰ ਮੁੜ ਪੇਸ਼ ਕੀਤਾ ਜਾਵੇਗਾ। ਉਸ ਨੂੰ 17 ਤਾਰੀਖ਼ ਤੱਕ ਜੁਡੀਸ਼ੀਅਲ ਰਿਮਾਂਡ ’ਤੇ ਬਠਿੰਡਾ ਜੇਲ੍ਹ ਭੇਜ ਦਿੱਤਾ ਗਿਆ। ਇਸ ਕੇਸ ’ਚ ਅੱਜ ਲਾਰੇਂਸ ਬਿਸ਼ਨੋਈ ਦੇ ਨਾਲ-ਨਾਲ ਉਸ ਦੇ ਸਾਥੀ ਮੋਨੂੰ ਡਾਗਰ ਅਤੇ ਇਕ ਹੋਰ ਸਾਥੀ ਨੂੰ ਪੇਸ਼ ਕੀਤਾ ਜਾਵੇਗਾ। 

Add a Comment

Your email address will not be published. Required fields are marked *