‘ਆਦਿਪੁਰਸ਼’ ਦੇ ਟਰੇਲਰ ’ਚ ਸੈਫ਼ ਅਲੀ ਖ਼ਾਨ ਨੂੰ ਕੀਤਾ ਜਾ ਰਿਹੈ ਪਸੰਦ 

ਮੁੰਬਈ – ‘ਆਦਿਪੁਰਸ਼’ ਦੇ ਟਰੇਲਰ ਨੂੰ ਪ੍ਰਸ਼ੰਸਕਾਂ ਵਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਓਮ ਰਾਓਤ ਵਲੋਂ ਨਿਰਦੇਸ਼ਿਤ ਫ਼ਿਲਮ ਨੂੰ ਪ੍ਰਸ਼ੰਸਕਾਂ ਵਲੋਂ ਬਹੁਤ ਪਸੰਦ ਕੀਤਾ ਗਿਆ ਹੈ, ਜਿਸ ’ਚ ਸੈਫ ਅਲੀ ਖ਼ਾਨ ਦੇ ਕਿਰਦਾਰ ਲੰਕੇਸ਼ ਨੂੰ ਖ਼ਾਸ ਤੌਰ ’ਤੇ ਪਸੰਦ ਕੀਤਾ ਜਾ ਰਿਹਾ ਹੈ।

ਇਹ ਟਰੇਲਰ ਦੇ ਆਖਰੀ ਕੁਝ ਸਕਿੰਟਾਂ ’ਚ ਦਿਖਾਈ ਦੇ ਸਕਦਾ ਹੈ ਪਰ ਸੈਫ ਦਾ ਕਿਰਦਾਰ ਬਹੁਤ ਪ੍ਰਭਾਵ ਛੱਡਦਾ ਹੈ। ਜਿਥੇ ਪ੍ਰਸ਼ੰਸਕ ਭਗਵਾਨ ਰਾਮ ਦੀ ਮਹਿਮਾ ਤੇ ਮਾਤਾ ਸੀਤਾ ਦੀ ਸ਼ਾਂਤੀ ਨੂੰ ਦੇਖ ਕੇ ਹੈਰਾਨ ਹੋਏ ਹਨ, ਉਥੇ ਲੰਕੇਸ਼ ਦੀ ਸ਼ਕਤੀ ਨੇ ਵੀ ਬਹੁਤ ਸਾਰੇ ਲੋਕਾਂ ਨੂੰ ਹੈਰਾਨ ਕੀਤਾ ਹੈ।

ਖ਼ਾਸ ਤੌਰ ’ਤੇ ਕਲੋਜ਼ਅੱਪ ਜਿਥੇ ਲੰਕੇਸ਼ ਆਪਣੀਆਂ ਨੀਲੀਆਂ ਅੱਖਾਂ ਖੋਲ੍ਹਦਾ ਹੈ ਤੇ ਵਾਇਸਓਵਰ ਦੇ ਨਾਲ ਪਿੱਛੇ ਵੱਲ ਖੜ੍ਹਾ ਦਿਖਾਈ ਦਿੰਦਾ ਹੈ। ਸੈਫ ਅਲੀ ਖ਼ਾਨ ਦੀ ਇਕ ਸੰਨਿਆਸੀ ਦੇ ਰੂਪ ’ਚ ਝਲਕ ਨੇ ਵੀ ਕਈਆਂ ਨੂੰ ਪ੍ਰਭਾਵਿਤ ਕੀਤਾ ਹੈ। ‘ਆਦਿਪੁਰਸ਼’ ਦਾ ਨਿਰਦੇਸ਼ਨ ਓਮ ਰਾਓਤ ਵਲੋਂ ਕੀਤਾ ਗਿਆ ਹੈ। ਟੀ-ਸੀਰੀਜ਼ ਦੇ ਭੂਸ਼ਣ ਕੁਮਾਰ ਤੇ ਕ੍ਰਿਸ਼ਨ ਕੁਮਾਰ, ਪ੍ਰਸਾਦ ਸੁਤਾਰ ਤੇ ਰੈਟ੍ਰੋਫਾਈਲਜ਼ ਦੇ ਰਾਜੇਸ਼ ਨਾਇਰ ਵਲੋਂ ਨਿਰਮਿਤ ਹੈ। ਇਹ ਫ਼ਿਲਮ 16 ਜੂਨ, 2023 ਨੂੰ ਵਿਸ਼ਵ ਪੱਧਰ ’ਤੇ ਰਿਲੀਜ਼ ਹੋਵੇਗੀ।

Add a Comment

Your email address will not be published. Required fields are marked *