ਅੱਜ ਸ਼ਾਮ ਨੂੰ ਹੋਵੇਗਾ ਤੁਨਿਸ਼ਾ ਦਾ ਅੰਤਿਮ ਸੰਸਕਾਰ, ਮੁੰਬਈ ਦੇ ਹਸਪਤਾਲ ’ਚ ਹੋਇਆ ਪੋਸਟਮਾਰਟਮ

ਮੁੰਬਈ – ਟੀ. ਵੀ. ਸੀਰੀਅਲ ‘ਅਲੀ ਬਾਬਾ’ ਦੀ ਅਦਾਕਾਰਾ ਤੁਨਿਸ਼ਾ ਸ਼ਰਮਾ ਨੇ ਬੀਤੇ ਦਿਨੀਂ ਟੀ. ਵੀ. ਸ਼ੋਅ ਦੇ ਸੈੱਟ ’ਤੇ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ ਹੈ, ਜਿਸ ਤੋਂ ਬਾਅਦ ਪੁਲਸ ਨੇ ਉਸ ਦੇ ਕੋ-ਸਟਾਰ ਸ਼ੀਜ਼ਾਨ ਖ਼ਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਰਿਪੋਰਟਸ ਮੁਤਾਬਕ ਲਗਭਗ 11 ਵਜੇ ਜੇ. ਜੇ. ਹਸਪਤਾਲ ਤੋਂ ਤੁਨਿਸ਼ਾ ਦੀ ਮ੍ਰਿਤਕ ਦੇਹ ਉਸ ਦੇ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ। ਇਸ ਤੋਂ ਬਾਅਦ ਤੁਨਿਸ਼ਾ ਦੀ ਮ੍ਰਿਤਕ ਦੇਹ ਨੂੰ ਮੀਰਾ ਰੋਡ ਲਿਜਾਇਆ ਜਾਵੇਗਾ, ਜਿਥੇ ਸ਼ਾਮ 4 ਤੋਂ ਸਾਢੇ 4 ਵਜੇ ਵਿਚਾਲੇ ਅਦਾਕਾਰਾ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਤੁਨਿਸ਼ਾ ਨੇ ਇਕ ਇੰਟਰਵਿਊ ’ਚ ਦੱਸਿਆ ਸੀ ਕਿ ਉਹ ਆਪਣੇ ਮੇਕਅੱਪ ਰੂਮ ਨੂੰ ਲੈ ਕੇ ਸਭ ਤੋਂ ਜ਼ਿਆਦਾ ਉਤਸ਼ਾਹਿਤ ਰਹਿੰਦੀ ਸੀ। ਉਸ ਨੂੰ ਆਪਣੇ ਮੇਕਅੱਪ ਦਾ ਸਾਰਾ ਸਾਮਾਨ ਆਰਗੇਨਾਈਜ਼ ਤਰੀਕੇ ਨਾਲ ਰੱਖਣਾ ਪਸੰਦ ਸੀ। ਮੇਕਅੱਪ ਕਰਾਉਂਦਿਆਂ ਤੁਨਿਸ਼ਾ ਆਪਣੀ ਸਮੂਦੀ ਪੀਂਦੀ ਸੀ ਤੇ ਸਕ੍ਰਿਪਟ ਪੜ੍ਹਦੀ ਸੀ।

ਤੁਨਿਸ਼ਾ ਸ਼ਰਮਾ ਦੀ ਆਤਮ ਹੱਤਿਆ ਦੇ ਮਾਮਲੇ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਨੂੰ ਮੁੰਬਈ ਸਥਿਤ ਜੇ. ਜੇ. ਹਸਪਤਾਲ ’ਚ ਰਾਤ 1:30 ਵਜੇ ਪੋਸਟਮਾਰਟਮ ਲਈ ਲਿਆਂਦਾ ਗਿਆ ਸੀ। ਜਿਥੇ ਸਵੇਰੇ 4:30 ਵਜੇ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੇਹ ਨੂੰ ਕੋਲਡ ਸਟੋਰੇਜ ’ਚ ਰੱਖ ਦਿੱਤਾ ਗਿਆ ਹੈ।

ਸਬ ਟੀ. ਵੀ. ਦੇ ਮਸ਼ਹੂਰ ਟੀ. ਵੀ. ਸੀਰੀਅਲ ‘ਅਲੀ ਬਾਬਾ’ ’ਚ ਨਜ਼ਰ ਆਉਣ ਵਾਲੀ ਮੁੱਖ ਅਦਾਕਾਰਾ ਤੁਨਿਸ਼ਾ ਸ਼ਰਮਾ ਨੇ ਬੀਤੇ ਦਿਨੀਂ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ। ਘਟਨਾ ਦੇ ਤੁਰੰਤ ਬਾਅਦ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਦੀ ਪੁੱਛਗਿੱਛ ’ਚ ਅਦਾਕਾਰਾ ਦੀ ਮਾਂ ਨੇ ਉਨ੍ਹਾਂ ਦੇ ਕੋ-ਸਟਾਰ ਸ਼ੀਜ਼ਾਨ ਖ਼ਾਨ ’ਤੇ ਅਦਾਕਾਰਾ ਨੂੰ ਆਤਮ ਹੱਤਿਆ ਲਈ ਉਕਸਾਉਣ ਦਾ ਦੋਸ਼ ਲਗਾਇਆ ਹੈ।

Add a Comment

Your email address will not be published. Required fields are marked *