ਪ੍ਰਿਯੰਕਾ ਚੋਪੜਾ ਨੇ ਕੀਤਾ ਵ੍ਹਾਈਟ ਹਾਊਸ ਦਾ ਦੌਰਾ, ਉਪ ਰਾਸ਼ਟਰਪਤੀ ਨਾਲ ਕੀਤੀ ਖ਼ਾਸ ਮੁਲਾਕਾਤ

ਵਾਸ਼ਿੰਗਟਨ – ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਨੇ ਵ੍ਹਾਈਟ ਹਾਊਸ ਦਾ ਦੌਰਾ ਕਰਕੇ ਡੈਮੋਕ੍ਰੇਟਿਕ ਨੈਸ਼ਨਲ ਕਮੇਟੀ ਵੁਮੈਨਸ ਲੀਡਰਸ਼ਿੱਪ ਫੋਰਮ ‘ਚ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਖ਼ਾਸ ਮੁਲਾਕਾਤ ਕੀਤੀ। ਇਸ ਖ਼ਾਸ ਮੁਲਾਕਾਤ ਦੌਰਾਨ ਨਿਕ ਜੋਨਸ ਆਪਣੀ ਲਾਡਲੀ ਧੀ ਮਾਲਤੀ ਨੂੰ ਸੰਭਾਲਦੇ ਹੋਏ ਨਜ਼ਰ ਆਏ।

ਡੈਮੋਕ੍ਰੇਟਿਕ ਨੈਸ਼ਨਲ ਕਮੇਟੀ ਵੁਮੈਨਸ ਲੀਡਰਸ਼ਿੱਪ ਫੋਰਮ ਦੇ ਤਹਿਤ ਇਸ ਇੰਟਰਵਿਊ ਦੌਰਾਨ ਪ੍ਰਿਯੰਕਾ ਚੋਪੜਾ ਨੇ ਅਮਰੀਕਾ ‘ਚ ਤਨਖਾਹ ਦੀ ਸਮਾਨਤਾ ਅਤੇ ਬੰਦੂਕ ‘ਤੇ ਕਾਨੂੰਨ ਵਰਗੇ ਕਈ ਵਿਸ਼ਿਆਂ ‘ਤੇ ਉਪ ਰਾਸ਼ਟਰਪਤੀ ਤੋਂ ਸਵਾਲ ਕੀਤੇ।

ਪ੍ਰਿਯੰਕਾ ਚੋਪੜਾ ਦੇ 22 ਸਾਲ ਦੇ ਕਰੀਅਰ ‘ਚ ਇਹ ਪਹਿਲੀ ਵਾਰ ਹੈ, ਜਦੋਂ ਉਸ ਨੂੰ ਮਰਦਾਂ ਦੇ ਬਰਾਬਰ ਫੀਸ ਮਿਲ ਰਹੀ ਹੈ।

ਪ੍ਰਿਯੰਕਾ ਚੋਪੜਾ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਬਾਲੀਵੁੱਡ ਨੂੰ ਲੈ ਕੇ ਹਾਲੀਵੁੱਡ ਤੱਕ ਐਕਟਰੈੱਸ ਅਤੇ ਐਕਟਰ ਨੂੰ ਮਿਲਣ ਵਾਲੀ ਫੀਸ ਦੇ ਫਰਕ ‘ਤੇ ਵੱਡੀ ਬਹਿਸ ਛਿੜੀ ਹੋਈ ਹੈ।

PunjabKesari

ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਨੇ ਇਸ ਦਰਮਿਆਨ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ‘ਚ ਉਹ ਨਿਊਯਾਰਕ ‘ਚ ਧੀ ਮਾਲਤੀ ਦਾ ਧਿਆਨ ਰੱਖਦੇ ਹੋਏ ਨਜ਼ਰ ਆ ਰਹੇ ਹਨ।ਉਨ੍ਹਾਂ ਨੇ 2 ਤਸਵੀਰਾਂ ਸ਼ੇਅਰ ਕਰਦਿਆਂ ਲਿਖਿਆ ਹੈ, ”ਪਿਓ-ਧੀ ਦਾ ਨਿਊਯਾਰਕ ਸਿਟੀ ‘ਚ ਐਡਵੈਂਚਰ।”ਉਸ ਨੇ ਇਸ ਦੌਰਾਨ ਬੀਤੇ ਦਿਨੀਂ ਹਿੰਦੁਸਤਾਨ ‘ਚ ਮੈਰੀਟਲ ਰੇਪ ਅਤੇ ਅਬਾਰਸ਼ਨ ‘ਤੇ ਆਏ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਵੀ ਸਵਾਗਤ ਕੀਤਾ।

Add a Comment

Your email address will not be published. Required fields are marked *