ਨਵਾਜ਼ੂਦੀਨ ਤੇ ਨੇਹਾ ਸ਼ਰਮਾ ਦੀ ‘ਜੋਗੀਰਾ ਸਾਰਾ ਰਾ ਰਾ’ ਦਾ ਟਰੇਲਰ ਲਾਂਚ

ਮੁੰਬਈ – ਨਵਾਜ਼ੂਦੀਨ ਤੇ ਨੇਹਾ ਸ਼ਰਮਾ ਸਟਾਰਰ ਫ਼ਿਲਮ ‘ਜੋਗੀਰਾ ਸਾਰਾ ਰਾ ਰਾ’ ਦਾ ਟਰੇਲਰ ਮੁੰਬਈ ’ਚ ਲਾਂਚ ਕੀਤਾ ਗਿਆ। ਇਸ ਮੌਕੇ ਫ਼ਿਲਮ ਦੀ ਸਟਾਰ ਕਾਸਟ ਨਵਾਜ਼ੂਦੀਨ ਸਿੱਦੀਕੀ, ਨੇਹਾ ਸ਼ਰਮਾ, ਮਹਾਅਕਸ਼ੇ ਚਕਰਵਰਤੀ ਦੇ ਨਾਲ ਨਿਰਦੇਸ਼ਕ ਕੁਸ਼ਾਨ ਨੰਦੀ, ਨਿਰਮਾਤਾ ਨਈਮ ਏ. ਸਿਦੀਕੀ, ਰਚਨਾਤਮਕ ਨਿਰਮਾਤਾ ਕਿਰਨ ਸ਼ਿਆਮ ਸ਼ਰਾਫ ਤੇ ਲੇਖਕ ਗਾਲਿਬ ਅਸਦ ਭੋਪਾਲੀ ਹਾਜ਼ਰ ਸਨ। ਨਵਾਜ਼ ਨੇ ਕਿਹਾ, ‘‘ਇਹ ਅਸਲ ’ਚ ਮੇਰੇ ਲਈ ਬਹੁਤ ਵੱਖਰੀ ਫ਼ਿਲਮ ਹੈ। ਮੈਂ ਆਮ ਤੌਰ ’ਤੇ ਆਪਣੇ ਰੰਗ ਕਾਰਨ ਡਾਰਕ ਫ਼ਿਲਮਾਂ ਲਈ ਜਾਣਿਆ ਜਾਂਦਾ ਹਾਂ ਪਰ ਇਹ ਫ਼ਿਲਮ ਪੂਰੇ ਪਰਿਵਾਰ ਨਾਲ ਦੇਖੀ ਜਾ ਸਕਦੀ ਹੈ।’’

ਨਵਾਜ਼ ਨੇ ਅੱਗੇ ਕਿਹਾ, ‘‘ਮੈਂ ਇਸ ਫ਼ਿਲਮ ਦਾ ਹਿੱਸਾ ਬਣ ਕੇ ਖ਼ੁਸ਼ ਹਾਂ। ‘ਬਾਬੂਮੋਸ਼ਾਏ ਬੰਦੂਕਬਾਜ਼’ ’ਚ ਨਵਾਜ਼ ਨਾਲ ਕੰਮ ਕਰਨ ਵਾਲੇ ਕੁਸ਼ਾਨ ਨੇ ਕਿਹਾ ਕਿ ‘ਬਾਬੂਮੋਸ਼ਾਏ’ ਤੋਂ ਬਾਅਦ ਅਸੀਂ ਇਕ ਵੱਖਰੀ ਸ਼ੈਲੀ ’ਚ ਕੰਮ ਕਰਨਾ ਚਾਹੁੰਦੇ ਸੀ ਤੇ ਇਹ ਸਕ੍ਰਿਪਟ ਕੁਝ ਅਜਿਹੀ ਹੈ, ਜੋ ਸਾਨੂੰ ਸਾਰਿਆਂ ਨੂੰ ਪਸੰਦ ਆਈ। ਇਹ ਫ਼ਿਲਮ 12 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।

Add a Comment

Your email address will not be published. Required fields are marked *