ਖ਼ਾਨ ਸਾਬ ਨੇ ਕਿਹੜੇ ਵੱਡੇ ਸੈਲੇਬ੍ਰਿਟੀ ਦੇ ਘਰ ਲਾਈ ਮਹਿਫਿਲ? ਸ਼ਿਖਰ ਧਵਨ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ

ਚੰਡੀਗੜ੍ਹ– ਖ਼ਾਨ ਸਾਬ ਪੰਜਾਬੀ ਸੰਗੀਤ ਜਗਤ ਦਾ ਮਸ਼ਹੂਰ ਨਾਂ ਹੈ। ਹਾਲ ਹੀ ’ਚ ਖ਼ਾਨ ਸਾਬ ਨੂੰ ‘ਦਿ ਕਪਿਲ ਸ਼ਰਮਾ ਸ਼ੋਅ’ ’ਚ ਦੇਖਿਆ ਗਿਆ। ਹੁਣ ਖ਼ਾਨ ਸਾਬ ਨੇ ਭਾਰਤੀ ਕ੍ਰਿਕਟਰ ਸ਼ਿਖਰ ਧਵਨ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

PunjabKesari

ਇਨ੍ਹਾਂ ਤਸਵੀਰਾਂ ਦੀ ਕੈਪਸ਼ਨ ਵੀ ਬੇਹੱਦ ਖ਼ਾਸ ਹੈ। ਖ਼ਾਨ ਸਾਬ ਨੇ ਤਸਵੀਰਾਂ ਨਾਲ ਲਿਖਿਆ, ‘‘ਬਹੁਤ ਜਲਦ ਤੁਹਾਨੂੰ ਇਕ ਹੋਰ ਬਹੁਤ ਵੱਡੇ ਸੈਲੇਬ੍ਰਿਟੀ ਦੇ ਘਰ ਮਹਿਫਿਲ ਦੇਖਣ ਨੂੰ ਮਿਲੇਗੀ। ਘੈਂਟ ਤੇ ਹੰਬਲ ਭਰਾ ਸ਼ਿਖਰ ਧਵਨ। ਬਾਕੀ ਤੁਸੀਂ ਦੱਸੋ ਕੌਣ ਹੋ ਸਕਦਾ ਹੈ?’’ ਦੱਸ ਦੇਈਏ ਕਿ ਬਹੁਤ ਸਾਰੇ ਕੁਮੈਂਟ ਕਰਕੇ ਸ਼ਿਖਰ ਧਵਨ ਦਾ ਨਾਂ ਹੀ ਲਿਖ ਰਹੇ ਹਨ। ਹਾਲਾਂਕਿ ਇੰਝ ਲੱਗਦਾ ਹੈ ਕਿ ਖ਼ਾਨ ਸਾਬ ਨੇ ਸ਼ਿਖਰ ਧਵਨ ਨਹੀਂ, ਸਗੋਂ ਕਿਸੇ ਹੋਰ ਸੈਲੇਬ੍ਰਿਟੀ ਦੇ ਘਰ ਮਹਿਫਿਲ ਲਗਾਈ ਹੈ।

ਤਸਵੀਰਾਂ ’ਚ ਸ਼ਿਖਰ ਧਵਨ ਤੋਂ ਇਲਾਵਾ ਭਾਰਤੀ ਕ੍ਰਿਕਟਰ ਕੁਲਦੀਪ ਯਾਦਵ ਵੀ ਨਜ਼ਰ ਆ ਰਹੇ ਹਨ। ਉਥੇ ਲੋਕਾਂ ਦਾ ਕੁਮੈਂਟ ਕਰਕੇ ਕਹਿਣਾ ਹੈ ਕਿ ਜਾਂ ਤਾਂ ਇਹ ਸੈਲੇਬ੍ਰਿਟੀ ਕਪਿਲ ਸ਼ਰਮਾ ਹੋ ਸਕਦਾ ਹੈ ਜਾਂ ਫਿਰ ਮਸ਼ਹੂਰ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ। ਬਾਕੀ ਬਹੁਤ ਜਲਦ ਖ਼ਾਨ ਸਾਬ ਵਲੋਂ ਵੀ ਇਸ ਦੀ ਪੁਸ਼ਟੀ ਕਰ ਦਿੱਤੀ ਜਾਵੇਗੀ।

Add a Comment

Your email address will not be published. Required fields are marked *