ਨਾਨਾ ਪਾਟੇਕਰ ਨੂੰ ਹੋਇਆ ਆਪਣੀ ਗ਼ਲਤੀ ਦਾ ਅਹਿਸਾਸ

ਨਵੀਂ ਦਿੱਲੀ – ਬਾਲੀਵੁੱਡ ਅਦਾਕਾਰ ਨਾਨਾ ਪਾਟੇਕਰ (72) ਨੇ ਵਾਰਾਣਸੀ ਵਿਚ ਇਕ ਫ਼ਿਲਮ ਦੀ ਸ਼ੂਟਿੰਗ ਦੌਰਾਨ ਇਕ ਵਿਅਕਤੀ ਨੂੰ ਥੱਪੜ ਮਾਰਨ ਦੇ ਮਾਮਲੇ ਵਿਚ ਵੀਰਵਾਰ ਨੂੰ ਮੁਆਫੀ ਮੰਗੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਮੈਂ ਉਸ ਨੂੰ ਫ਼ਿਲਮ ਨਾਲ ਜੁੜਿਆ ਮੈਂਬਰ ਸਮਝ ਲਿਆ ਸੀ। ਦੱਸ ਦਈਏ ਕਿ ਇਸ ਘਟਨਾ ਦਾ ਇਕ ਵੀਡੀਓ ਬੁੱਧਵਾਰ ਨੂੰ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋਇਆ ਸੀ, ਜਿਸ ਤੋਂ ਬਾਅਦ ਨਾਨਾ ਪਾਟੇਕਰ ਨੇ ਮੁਆਫ਼ੀ ਮੰਗੀ। ਵੀਡੀਓ ’ਚ ਅਦਾਕਾਰ ਸ਼ੂਟਿੰਗ ਦੌਰਾਨ ਸੇਲਫੀ ਲੈਣ ਆਏ ਇਕ ਵਿਅਕਤੀ ਦੇ ਸਿਰ ਦੇ ਪਿੱਛੇ ਮਾਰਦੇ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਪਾਟੇਕਰ ਕੋਲ ਖੜਾ ਇਕ ਵਿਅਕਤੀ ਉਸ ਿਵਅਕਤੀ ਨੂੰ ਗਰਦਨ ਤੋਂ ਫੜ ਲੈਂਦਾ ਹੈ ਅਤੇ ਉਸ ਨੂੰ ਦੂਰ ਲੈ ਜਾਂਦਾ ਹੈ। ਨਾਨਾ ਪਾਟੇਕਰ ਵਾਰਾਣਸੀ ‘ਚ ਫ਼ਿਲਮ ਨਿਰਮਾਤਾ ਅਨਿਲ ਸ਼ਰਮਾ ਦੀ ਫ਼ਿਲਮ ‘ਜਰਨੀ’ ਦੀ ਸ਼ੂਟਿੰਗ ਕਰ ਰਹੇ ਹਨ। 

ਨਾਨਾ ਪਾਟੇਕਰ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਉਥੇ ਇਕ ਵੀਡੀਆ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਅਸਲ ‘ਚ ਜੋ ਹੋਇਆ ਉਹ ਮੇਰੀ ਆਗਾਮੀ ਫ਼ਿਲਮ ‘ਜਰਨੀ’ ਦੇ ਇਕ ਦ੍ਰਿਸ਼ ਦੇ ਅਭਿਆਸ ਦੌਰਾਨ ਹੋਈ ਗਲਤਫਹਿਮੀ ਕਾਰਨ ਹੋਇਆ। ਨਾਨਾ ਪਾਟੇਕਰ ਨੇ ਸਪਸ਼ਟ ਕੀਤਾ ਕਿ ਉਹ ਇਕ ਦ੍ਰਿਸ਼ ਦੀ ਸ਼ੂਟਿੰਗ ਕਰ ਰਹੇ ਸਨ, ਜਿਸ ‘ਚ ਉਨ੍ਹਾਂ ਨੂੰ ਫ਼ਿਲਮ ਨਾਲ ਜੁੜੇ ਇਕ ਮੈਂਬਰ ਨੂੰ ਮਾਰਨਾ ਸੀ।

Add a Comment

Your email address will not be published. Required fields are marked *