ਸਲਮਾਨ ਖ਼ਾਨ ਦਾ ਨਵਾਂ ਲੁੱਕ ਵਾਇਰਲ, ਕੀ ‘ਤੇਰੇ ਨਾਮ 2’ ਦੀ ਕਰ ਲਈ ਤਿਆਰੀ?

ਮੁੰਬਈ – ਇੰਡਸਟਰੀ ਦੇ ਭਾਈਜਾਨ ਕਹੇ ਜਾਣ ਵਾਲੇ ਸਲਮਾਨ ਖ਼ਾਨ ਦੇਸ਼ ਦੇ ਮਸ਼ਹੂਰ ਅਦਾਕਾਰਾਂ ’ਚੋਂ ਇਕ ਹਨ। ਉਨ੍ਹਾਂ ਨੇ ਇਕ ਹਫਤਾ ਪਹਿਲਾਂ ਯਾਨੀ 14 ਅਗਸਤ ਨੂੰ ਰਿਐਲਿਟੀ ਸ਼ੋਅ ‘ਬਿੱਗ ਬੌਸ ਓ. ਟੀ. ਟੀ. 2’ ਦੀ ਸ਼ੂਟਿੰਗ ਪੂਰੀ ਕਰ ਲਈ ਹੈ ਤੇ ਹੁਣ ਉਹ ਆਪਣੀਆਂ ਫ਼ਿਲਮਾਂ ’ਚ ਵਾਪਸ ਆ ਗਏ ਹਨ। ਮਤਲਬ ਕਿ ਉਨ੍ਹਾਂ ਨੇ ਆਪਣੇ ਪੈਂਡਿੰਗ ਸ਼ੂਟ ’ਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ।

ਉਨ੍ਹਾਂ ਨੂੰ ਪਿਛਲੇ ਦਿਨੀਂ ਕੁਝ ਇਵੈਂਟਸ ’ਚ ਵੀ ਦੇਖਿਆ ਗਿਆ ਸੀ। ਹੁਣ ਉਨ੍ਹਾਂ ਨੂੰ ਡਿਨਰ ਪਾਰਟੀ ’ਚ ਦੇਖਿਆ ਗਿਆ ਹੈ ਪਰ ਇਸ ਦੌਰਾਨ ਉਨ੍ਹਾਂ ਦਾ ਕੁਝ ਵੱਖਰਾ ਲੁੱਕ ਦੇਖਣ ਨੂੰ ਮਿਲਿਆ। ਜਿਸ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਗਏ। ਕਈਆਂ ਨੇ ਟਰੋਲ ਵੀ ਕਰਨਾ ਸ਼ੁਰੂ ਕਰ ਦਿੱਤਾ ਹੈ, ਜਦਕਿ ਕਈਆਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੇ ‘ਤੇਰੇ ਨਾਮ 2’ ਲਈ ਇਹ ਲੁੱਕ ਅਪਣਾਇਆ ਹੈ।

ਸਲਮਾਨ ਖ਼ਾਨ ਆਪਣੇ ਵੱਖਰੇ ਅੰਦਾਜ਼ ਲਈ ਜਾਣੇ ਜਾਂਦੇ ਹਨ। ਉਹ ਕਿਸੇ ਵੀ ਫ਼ਿਲਮ ’ਚ ਜੋ ਵੀ ਰੋਲ ਨਿਭਾਉਂਦੇ ਹਨ, ਉਹ ਜੋ ਵੀ ਗੈਟਅੱਪ ਲੈਂਦੇ ਹਨ, ਉਹ ਚੁਟਕੀ ’ਚ ਵਾਇਰਲ ਹੋ ਜਾਂਦਾ ਹੈ। ਹਰ ਕੋਈ ਉਨ੍ਹਾਂ ਵਰਗਾ ਹੀ ਸਟਾਈਲ ਅਪਣਾਉਣ ਲੱਗ ਪੈਂਦਾ ਹੈ। ‘ਤੇਰੇ ਨਾਮ’ ਦਾ ਹੇਅਰ ਸਟਾਈਲ ਅੱਜ ਵੀ ਚਰਚਾ ’ਚ ਬਣਿਆ ਹੋਇਆ ਹੈ ਕਿਉਂਕਿ ਉਸ ਸਮੇਂ ਗਲੀ ’ਚ ਹਰ ਦੂਜਾ ਵਿਅਕਤੀ ਪ੍ਰੇਮ ਬਣ ਕੇ ਘੁੰਮ ਰਿਹਾ ਸੀ।

ਨਾਲ-ਨਾਲ ਹੁਣ ਉਹ ਬਹੁਤ ਛੋਟੇ ਵਾਲਾਂ ’ਚ ਨਜ਼ਰ ਆ ਰਹੇ ਹਨ। ਇਸ ਨੂੰ ਫੌਜੀ ਕੱਟ ਵੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਸ ’ਚ ਥੋੜ੍ਹਾ ਹੋਰ ਵਾਧਾ ਹੁੰਦਾ ਹੈ ਪਰ ਸਲਮਾਨ ਖ਼ਾਨ ਬਿਲਕੁਲ ਵੱਖਰੇ ਨਜ਼ਰ ਆ ਰਹੇ ਹਨ। ਸਲਮਾਨ ਖ਼ਾਨ ਦੇ ਇਸ ਨਵੇਂ ਲੁੱਕ ਨੂੰ ਦੇਖ ਕੇ ਸੋਸ਼ਲ ਮੀਡੀਆ ’ਤੇ ਅਟਕਲਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹ ਲੁੱਕ ‘ਤੇਰੇ ਨਾਮ 2’ ਲਈ ਹੈ। ਸਲਮਾਨ ਖ਼ਾਨ ਨੇ ਮਰਹੂਮ ਸਤੀਸ਼ ਕੌਸ਼ਿਕ ਦੀ ਮੌਤ ਤੋਂ ਪਹਿਲਾਂ ਇਸ ਬਲਾਕਬਸਟਰ ਫ਼ਿਲਮ ਦੇ ਸੀਕਵਲ ਬਾਰੇ ਸੰਕੇਤ ਦਿੱਤਾ ਸੀ, ਜਦਕਿ ਕੁਝ ਸੋਸ਼ਲ ਮੀਡੀਆ ਯੂਜ਼ਰਸ ਦਾ ਕਹਿਣਾ ਹੈ ਕਿ ਇਹ ‘ਟਾਈਗਰ 3’ ਦਾ ਕਲਾਈਮੈਕਸ ਲੁੱਕ ਹੋ ਸਕਦਾ ਹੈ। ਇਹ ਵੀ ਚਰਚਾ ਹੈ ਕਿ ਸਲਮਾਨ ਖ਼ਾਨ ਦਾ ਇਹ ਲੁੱਕ ਨਿਰਦੇਸ਼ਕ ਵਿਸ਼ਨੂੰ ਵਰਧਨ ਦੀ ਕਰਨ ਜੌਹਰ ਦੇ ਪ੍ਰੋਡਕਸ਼ਨ ਹੇਠ ਬਣ ਰਹੀ ਅਨਟਾਈਟਲ ਫ਼ਿਲਮ ਦਾ ਹੋ ਸਕਦਾ ਹੈ।

Add a Comment

Your email address will not be published. Required fields are marked *